ਸਪੋਰਟਸ ਡੈਸਕ : ਮਹਿਲਾ ਪ੍ਰੀਮੀਅਰ ਲੀਗ ਦਾ 9ਵਾਂ ਮੈਚ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਯੂਪੀ ਵਾਰੀਅਰਜ਼ ਵਿਚਾਲੇ ਬੈਂਗਲੁਰੂ ਦੇ ਐੱਮ ਚਿਨਾ ਸਵਾਮੀ ਸਟੇਡੀਅਮ ਵਿੱਚ ਖੇਡਿਆ ਗਿਆ। ਇਸ ਮੈਚ 'ਚ ਦੋਵਾਂ ਟੀਮਾਂ ਵਿਚਾਲੇ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲਿਆ। 20-20 ਓਵਰਾਂ ਦੇ ਮੈਚ ਤੋਂ ਬਾਅਦ ਵੀ ਕੋਈ ਜੇਤੂ ਨਹੀਂ ਮਿਲ ਸਕਿਆ, ਜਿਸ ਕਾਰਨ ਦੋਵਾਂ ਟੀਮਾਂ ਵਿਚਾਲੇ ਸੁਪਰ ਓਵਰ ਖੇਡਿਆ ਗਿਆ। ਦੱਸਣਯੋਗ ਹੈ ਕਿ ਮਹਿਲਾ ਪ੍ਰੀਮੀਅਰ ਲੀਗ ਦੇ ਇਤਿਹਾਸ ਵਿੱਚ ਇਹ ਪਹਿਲਾ ਸੁਪਰ ਓਵਰ ਸੀ।
40 ਓਵਰਾਂ ਤੋਂ ਬਾਅਦ ਵੀ ਨਹੀਂ ਮਿਲਿਆ ਜੇਤੂ
ਇਸ ਮੈਚ ਵਿੱਚ ਯੂਪੀ ਵਾਰੀਅਰਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਪਰ ਐਲਿਸ ਪੇਰੀ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਲਈ ਸ਼ਾਨਦਾਰ ਪਾਰੀ ਖੇਡੀ, ਜਿਸ ਦੀ ਬਦੌਲਤ ਆਰਸੀਬੀ ਦੀ ਟੀਮ ਨੇ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 180 ਦੌੜਾਂ ਬਣਾਈਆਂ। ਇਸ ਦੌਰਾਨ ਐਲਿਸ ਪੇਰੀ ਨੇ 56 ਗੇਂਦਾਂ 'ਤੇ ਨਾਬਾਦ 90 ਦੌੜਾਂ ਬਣਾਈਆਂ, ਜਿਸ 'ਚ 9 ਚੌਕੇ ਅਤੇ 3 ਛੱਕੇ ਸ਼ਾਮਲ ਸਨ। ਉਸ ਤੋਂ ਇਲਾਵਾ ਡੈਨੀ ਵਿਆਟ ਨੇ ਵੀ 57 ਦੌੜਾਂ ਦਾ ਯੋਗਦਾਨ ਪਾਇਆ। ਪੇਰੀ ਨੇ ਡੈਨੀ ਵਿਆਟ ਦੇ ਨਾਲ ਅਰਧ ਸੈਂਕੜੇ ਦੀ ਸਾਂਝੇਦਾਰੀ ਵੀ ਕੀਤੀ।
ਇਹ ਵੀ ਪੜ੍ਹੋ : ਅਸਮ, ਬਿਹਾਰ ਤੇ ਮੱਧ ਪ੍ਰਦੇਸ਼! PM ਨਰਿੰਦਰ ਮੋਦੀ ਨੇ 24 ਘੰਟਿਆਂ 'ਚ ਕੀਤਾ ਤਿੰਨ ਸੂਬਿਆਂ ਦਾ ਦੌਰਾ
ਦੂਜੇ ਪਾਸੇ ਯੂਪੀ ਵਾਰੀਅਰਜ਼ ਵੀ 20 ਓਵਰਾਂ ਵਿੱਚ ਸਿਰਫ਼ 180 ਦੌੜਾਂ ਹੀ ਬਣਾ ਸਕੀ ਅਤੇ ਆਲ ਆਊਟ ਹੋ ਗਈ। ਇਸ ਦੌਰਾਨ ਸ਼ਵੇਤਾ ਸਹਿਰਾਵਤ ਨੇ 31 ਦੌੜਾਂ, ਦੀਪਤੀ ਸ਼ਰਮਾ ਨੇ 25 ਦੌੜਾਂ ਅਤੇ ਸੋਫੀ ਏਕਲਸਟਨ ਨੇ ਅਜੇਤੂ 33 ਦੌੜਾਂ ਬਣਾਈਆਂ। ਦੱਸਣਯੋਗ ਹੈ ਕਿ ਆਖਰੀ ਓਵਰ ਵਿੱਚ ਯੂਪੀ ਨੂੰ ਜਿੱਤ ਲਈ 18 ਦੌੜਾਂ ਦੀ ਲੋੜ ਸੀ। ਇਹ ਓਵਰ ਰੇਣੂਕਾ ਸਿੰਘ ਨੇ ਸੁੱਟਿਆ। ਇਸ ਓਵਰ 'ਚ ਸੋਫੀ ਏਕਲਸਟਨ ਨੇ 2 ਛੱਕੇ ਅਤੇ 1 ਚੌਕਾ ਲਗਾ ਕੇ ਮੈਚ ਨੂੰ ਰੋਮਾਂਚਕ ਬਣਾ ਦਿੱਤਾ, ਪਰ ਆਖਰੀ ਗੇਂਦ 'ਤੇ ਟੀਮ ਨੂੰ ਜਿੱਤ ਲਈ 1 ਦੌੜ ਦੀ ਲੋੜ ਸੀ ਅਤੇ ਕ੍ਰਾਂਤੀ ਗੌਰ ਸਟ੍ਰਾਈਕ 'ਤੇ ਸੀ। ਉਹ ਇਸ ਗੇਂਦ ਤੋਂ ਖੁੰਝ ਗਈ ਅਤੇ ਸੋਫੀ ਏਕਲਸਟਨ ਰਨ ਆਊਟ ਹੋ ਗਈ, ਜਿਸ ਕਾਰਨ ਮੈਚ ਟਾਈ ਹੋ ਗਿਆ।
ਸੁਪਰ ਓਵਰ 'ਚ RCB ਨੂੰ ਮਿਲਿਆ 9 ਦੌੜਾਂ ਦਾ ਟੀਚਾ
ਯੂਪੀ ਵਾਰੀਅਰਜ਼ ਦੀ ਟੀਮ ਨੇ ਸੁਪਰ ਓਵਰ ਵਿੱਚ ਪਹਿਲਾਂ ਬੱਲੇਬਾਜ਼ੀ ਕੀਤੀ। ਹਾਲਾਂਕਿ, ਉਹ 6 ਗੇਂਦਾਂ 'ਤੇ ਸਿਰਫ 8 ਦੌੜਾਂ ਹੀ ਬਣਾ ਸਕੀ। ਅਜਿਹੇ 'ਚ ਆਰਸੀਬੀ ਨੂੰ ਜਿੱਤ ਲਈ 9 ਦੌੜਾਂ ਦਾ ਟੀਚਾ ਮਿਲਿਆ ਹੈ ਪਰ ਇਸ ਵਾਰ ਸੋਫੀ ਏਕਲਸਟਨ ਨੇ ਗੇਂਦਬਾਜ਼ੀ ਵਿੱਚ ਕਮਾਲ ਕਰ ਦਿੱਤਾ ਅਤੇ ਆਰਸੀਬੀ ਤੋਂ ਜਿੱਤ ਖੋਹ ਲਈ। ਇਸ ਓਵਰ 'ਚ ਸੋਫੀ ਏਕਲਸਟਨ ਨੇ ਸਿਰਫ 4 ਦੌੜਾਂ ਹੀ ਖਰਚ ਕੀਤੀਆਂ, ਜਿਸ ਦੀ ਬਦੌਲਤ ਯੂਪੀ ਵਾਰੀਅਰਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 4 ਦੌੜਾਂ ਨਾਲ ਹਰਾ ਦਿੱਤਾ।
ਇਹ ਵੀ ਪੜ੍ਹੋ : ਸਾਈਲੈਂਟ ਹਾਰਟ ਅਟੈਕ ਦੇ ਇਹ 5 ਲੱਛਣ ਜਿਹੜੇ ਤੁਹਾਡੇ ਲਈ ਹੋ ਸਕਦੇ ਨੇ ਖ਼ਤਰਨਾਕ, ਜਾਣੋ ਮਾਹਿਰਾਂ ਦੀ ਰਾਏ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਿਊਜ਼ੀਲੈਂਡ ਹੱਥੋਂ ਕਰਾਰੀ ਹਾਰ ਮਗਰੋਂ ਬੰਗਲਾਦੇਸ਼ ਹੋਇਆ ਬਾਹਰ, ਪਾਕਿਸਤਾਨ ਦੀਆਂ ਉਮੀਦਾਂ ਦਾ ਵੀ ਬੁਝਿਆ 'ਦੀਵਾ'
NEXT STORY