ਨਵੀਂ ਦਿੱਲੀ : ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਡੇਲ ਸਟੇਨ ਪਿਛਲੇ 2 ਸਾਲਾਂ ਤੋਂ ਹਮਵਤਨ ਸ਼ਾਨ ਪਾਲਕ ਦੇ ਸਭ ਤੋਂ ਵੱਧ ਵਿਕਟਾਂ ਲੈਣ ਦੇ ਰਿਕਾਰਡ ਦੇ ਬਰਾਬਰ ਹਨ। ਸ਼ਾਨ ਪਾਲਕ ਅਤੇ ਡੇਲ ਸਟੇਨ ਦੇ ਨਾਂ 421 ਟੈਸਟ ਵਿਕਟਾਂ ਦਰਜ ਹਨ ਅਤੇ ਸਟੇਨ ਨੂੰ ਸ਼ਾਨ ਪਾਲਕ ਦੇ ਰਿਕਾਰਡ ਨੂੰ ਤੋੜਨ ਲਈ ਸਿਰਫ 1 ਵਿਕਟ ਦੀ ਜ਼ਰੂਰਤ ਹੈ। ਪਾਕਿਸਤਾਨ ਖਿਲਾਫ ਬਾਕਸਿੰਗ ਡੇ ਟੈਸਟ ਵਿਚ ਸਟੇਨ ਸ਼ਾਨ ਨੂੰ ਪਿੱਛੇ ਛੱਡ ਸਕਦੇ ਹਨ। ਮੈਚ ਤੋਂ ਪਹਿਲਾਂ ਸਟੇਨ ਨੇ ਕਿਹਾ, ''ਉਨ੍ਹਾਂ ਦਾ ਟੀਚਾ ਸ਼ਾਨ ਨੂੰ ਪਿਛੇ ਛੱਡਣਾ ਨਹੀਂ ਸਗੋਂ ਹੋਰ ਵੱਧ ਤੋਂ ਵੱਧ ਵਿਕਟਾਂ ਲੈ ਕੇ ਵੱਡਾ ਰਿਕਾਰਡ ਬਣਾਉਣਆ ਹੈ।
35 ਸਾਲਾਂ ਸਟੇਨ ਪਿਛਲੇ 2 ਸਾਲਾਂ ਤੋਂ ਜ਼ਖਮੀ ਹੋਣ ਕਾਰਨ ਅੰਦਰ-ਬਾਹਰ ਹੁੰਦੇ ਰਹੇ ਹਨ। ਇਸ ਵਿਚਾਲੇ ਸ਼ਾਨ ਦੇ ਰਿਕਾਰਡ ਨੂੰ ਤੋੜ ਨਹੀਂ ਸਕੇ। ਕਿਹਾ ਜਾਣ ਲੱਗਾ ਕਿ ਵੱਧਦੀ ਉਮਰ ਦੇ ਬਾਵਜੂਦ ਸਟੇਨ ਇਸ ਲਈ ਟੈਸਟ ਖੇਡਣ ਦੀ ਇੱਛਾ ਜਤਾ ਰਹੇ ਹਨ ਤਾਕਿ ਸ਼ਾਨ ਦੇ ਰਿਕਾਰਡ ਨੂੰ ਤੋੜ ਕੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਉਹ ਦੱਖਣੀ ਅਫਰੀਕਾ ਦੇ ਪਹਿਲੇ ਗੇਂਦਬਾਜ਼ ਬਣ ਸਕਣ ਪਰ ਸਟੇਨ ਇਸ ਤੋਂ ਵੱਧ ਸੋਚ ਰਹੇ ਹਨ। ਮੈਚ ਤੋਂ ਪਹਿਲਾਂ ਸਟੇਨ ਨੇ ਕਿਹਾ, ''ਮੇਰੇ ਅੰਦਰ ਇਕ ਤੋਂ ਵੱਧ ਵਿਕਟਾਂ ਲੈਣ ਦੀ ਸਮਰੱਥਾ ਹੈ। ਮੈਂ ਅਜੇ ਤੱਕ ਖੁੱਦ ਨੂੰ ਪਾਲਕ ਤੋਂ ਵੱਧ ਵਿਕਟਾਂ ਲੈਣ ਲਈ ਬਚਾ ਕੇ ਨਹੀਂ ਰੱਖਿਆ ਹੈ, ਮੇਰਾ ਟੀਚਾ ਇਸ ਤੋਂ ਵੱਡਾ ਹੈ।
ਉਨ੍ਹਾਂ ਕਿਹਾ, ''ਜਦੋਂ ਇਹ ਪੂਰਾ ਹੋਵੇਗਾ, ਮੈਨੂੰ ਲਗਦਾ ਹੈ ਕਿ ਇਹ ਖੂਬਸੂਰਤ ਅਹਿਸਾਸ ਹੋਵੇਗਾ। ਇਸ 'ਚ ਇੰਨਾ ਸਮਾਂ ਲੱਗ ਗਿਆ ਅਤੇ ਇਸ ਤਰ੍ਹਾਂ ਦੇ ਰਿਕਾਰਡ ਬਣਾਉਣਾ ਬਹੁਤ ਵੱਡੀ ਉੁਪਲੱਬਧੀ ਹੁੰਦੀ ਹੈ।
'ਬਾਕਸਿੰਗ ਡੇ' ਟੈਸਟ ਮੈਚ ਜਿੱਤਣ ਦੇ ਇਰਾਦੇ ਨਾਲ ਉਤਰੇਗੀ ਟੀਮ ਇੰਡੀਆ
NEXT STORY