ਖੇਡ ਡੈਸਕ- ਦਿੱਲੀ ਕੈਪੀਟਲਸ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦਾ ਬੱਲਾ ਇਕ ਵਾਰ ਫਿਰ ਤੋਂ ਰਾਜਸਥਾਨ ਰਾਇਲਜ਼ ਦੇ ਵਿਰੁੱਧ ਚੱਲਿਆ। ਪਲੇਅ ਆਫ ਦੀ ਦੌੜ ਵਿਚ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿਚ ਖੇਡੇ ਗਏ ਅਹਿਮ ਮੁਕਾਬਲੇ ਵਿਚ ਵਾਰਨਰ ਨੇ 52 ਦੌੜਾਂ ਬਣਾਈਆਂ ਅਤੇ ਆਪਣੀ ਟੀਮ ਨੂੰ ਜਿੱਤ ਦਿਵਾ ਦਿੱਤੀ। ਇਸ ਪਾਰੀ ਦੇ ਨਾਲ ਹੀ ਵਾਰਨਰ ਨੇ ਇਕ ਵੱਡੇ ਰਿਕਾਰਡ ਵਿਚ ਐਂਟ੍ਰੀ ਕਰ ਲਈ। ਉਨ੍ਹਾਂ ਨੇ ਆਈ. ਪੀ. ਐੱਲ. ਦੇ 8 ਸੀਜ਼ਨ ਵਿਚ 400 ਪਲਸ ਸਕੋਰ ਬਣਾਉਣ ਦਾ ਰਿਕਾਰਡ ਬਣਾ ਦਿੱਤਾ। ਅਜਿਹਾ ਕਰ ਉਨ੍ਹਾਂ ਨੇ ਜਿੱਥੇ ਸ਼ਿਖਰ ਧਵਨ ਅਤੇ ਵਿਰਾਟ ਕੋਹਲੀ ਦੀ ਬਰਾਬਰੀ ਕਰ ਲਈ ਹੈ। ਰੈਨਾ ਤੋਂ ਸਿਰਫ ਇਕ ਸੀਜ਼ਨ ਦੂਰ ਰਹਿ ਗਏ ਹਨ। ਰੈਨਾ ਨੇ ਸਭ ਤੋਂ ਜ਼ਿਆਦਾ 9 ਸੀਜ਼ਨ ਵਿਚ 400 ਪਲਸ ਦੌੜਾਂ ਬਣਾਈਆਂ ਹਨ। ਦੇਖੋ ਲਿਸਟ-
ਇਹ ਖ਼ਬਰ ਪੜ੍ਹੋ- 2023 'ਚ ਵਨ ਡੇ ਤੇ ਟੀ20 ਸੀਰੀਜ਼ ਲਈ ਆਸਟਰੇਲੀਆ ਦੀ ਮੇਜ਼ਬਾਨੀ ਕਰੇਗਾ ਦੱਖਣੀ ਅਫਰੀਕਾ
400 ਪਲਸ ਦੌੜਾਂ ਆਈ. ਪੀ. ਐੱਲ. ਦੇ ਦੌਰਾਨ
9 ਸੁਰੇਸ਼ ਰੈਨਾ
8 ਡੇਵਿਡ ਵਾਰਨਰ
8 ਸ਼ਿਖਰ ਧਵਨ
8 ਵਿਰਾਟ ਕੋਹਲੀ
7 ਰੋਹਿਤ ਸ਼ਰਮਾ
6 ਏ ਬੀ ਡਿਵੀਲੀਅਰਸ
ਆਰੇਂਜ ਕੈਪ ਦੀ ਸਥਿਤੀ
618 ਜੋਸ ਬਟਲਰ
459 ਕੇ. ਐੱਲ. ਰਾਹੁਲ
427 ਡੇਵਿਡ ਵਾਰਨਰ
389 ਫਾਫ ਡੂ ਪਲੇਸਿਸ
384 ਸ਼ੁਭਮਨ ਗਿੱਲ
ਇਹ ਖ਼ਬਰ ਪੜ੍ਹੋ- ਰਾਸ਼ਿਦ ਖਾਨ ਦੀ ਟੀ20 ਕ੍ਰਿਕਟ 'ਚ ਵੱਡੀ ਉਪਲੱਬਧੀ, ਅਜਿਹਾ ਕਰਨ ਵਾਲੇ ਸਿਰਫ ਦੂਜੇ ਸਪਿਨਰ
ਵਾਰਨਰ ਆਈ. ਪੀ. ਐੱਲ. ਦੇ ਹਰੇਕ ਸੀਜ਼ਨ ਵਿਚ
163 (2009)
282 (2010)
324 (2011)
256 (2012)
410 (2013)
528 (2014)
562 (2015)
848 (2016)
641 (2017)
692 (2018)
548 (2019)
195 (2020)
427 (2021) (10 ਮੈਚਾਂ 'ਚ)
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2022 'ਚ 58 ਮੈਚਾਂ ਤੱਕ ਲੱਗ ਚੁੱਕੇ 830 ਛੱਕੇ, ਪਹਿਲੇ ਨੰਬਰ 'ਤੇ ਹੈ ਇਹ ਟੀਮ
NEXT STORY