ਮੈਲਬੋਰਨ- ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਖ਼ੁਦ ਨੂੰ ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਲਈ ਖਿਡਾਰੀਆਂ ਦੀ ਨੀਲਾਮੀ ਪੂਲ 'ਚ ਰੱਖਣਗੇ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਸਨਰਾਈਜ਼ਰਜ਼ ਹੈਦਰਾਬਾਦ ਉਨ੍ਹਾਂ ਨੂੰ 2022 ਦੇ ਸੈਸ਼ਨ 'ਚ ਬਰਕਰਾਰ ਨਹੀਂ ਰੱਖੇਗਾ। ਵਾਰਨਰ ਦੀ ਕਪਤਾਨੀ 'ਚ ਸਨਰਾਈਜ਼ਰਜ਼ ਹੈਦਰਾਬਾਦ ਨੇ 2016 'ਚ ਆਈ. ਪੀ. ਐੱਲ. ਦਾ ਖ਼ਿਤਾਬ ਜਿੱਤਿਆ ਸੀ ਪਰ 2021 ਸੈਸ਼ਨ ਦੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਪੜਾਅ ਦੇ ਆਖ਼ਰੀ 6 ਮੈਚਾਂ 'ਚ ਉਨ੍ਹਾਂ ਨੂੰ ਟੀਮ 'ਚ ਨਹੀਂ ਚੁਣਿਆ ਗਿਆ ਸੀ। ਇਸ ਤੋਂ ਪਹਿਲਾਂ ਟੂਰਨਾਮੈਂਟ ਦੇ ਪਹਿਲੇ ਪੜਾਅ ਦੇ ਦੌਰਾਨ ਉਨ੍ਹਾਂ ਤੋਂ ਕਪਤਾਨੀ ਵਾਪਸ ਲੈ ਲਈ ਗਈ ਸੀ।
ਵਾਰਨਰ ਨੇ ਕਿਹਾ ਕਿ ਮੈਂ ਨੀਲਮੀ ਪੂਲ 'ਚ ਆਪਣਾ ਨਾਂ ਰੱਖਾਂਗਾ। ਹਾਲ ਦੇ ਆਈ. ਪੀ. ਐੱਲ. ਸੰਕੇਤਾਂ ਦੇ ਮੁਤਾਬਕ, ਮੈਨੂੰ ਸਨਰਾਈਜ਼ਰਜ਼ ਹੈਦਰਾਬਾਦ ਵਲੋਂ ਰਿਟੇਨ (ਟੀਮ 'ਚ ਬਰਕਰਾਰ ਰੱਖਣਾ) ਨਹੀਂ ਕੀਤਾ ਜਾਵੇਗਾ, ਇਸ ਲਈ ਮੈਂ ਇਕ ਨਵੀਂ ਸ਼ੁਰੂਆਤ ਦੀ ਉਮੀਦ ਕਰ ਰਿਹਾ ਹਾਂ। ਸਨਰਾਈਜ਼ਰਜ਼ ਦੇ ਪਲੇਇੰਗ ਇਲੈਵਨ ਤੋਂ ਬਾਹਰ ਹੋਣ ਦੀ ਸਥਿਤੀ ਨੂੰ ਉਨ੍ਹਾਂ ਲਈ ‘ਪਚਾਉਣਾ ਮੁਸ਼ਕਲ' ਸੀ। ਮੈਨੂੰ ਜੋ ਤਰਕ ਦਿੱਤਾ ਗਿਆ ਉਸ 'ਤੇ ਮੈਨੂੰ ਹਾਸਾ ਆ ਰਿਹਾ ਸੀ। ਆਈ. ਪੀ. ਐੱਲ. ਨੀਲਮੀ ਦਾ ਆਯੋਜਨ ਦਸਬੰਰ-ਜਨਵਰੀ 'ਚ ਹੋਣ ਦੀ ਸੰਭਾਵਨਾ ਹੈ।
ਕ੍ਰਿਕਟਰ ਦਿਨੇਸ਼ ਕਾਰਤਿਕ ਬਣੇ ਪਿਤਾ, ਪਤਨੀ ਨੇ ਜੁੜਵਾ ਬੱਚਿਆਂ ਨੂੰ ਦਿੱਤਾ ਜਨਮ
NEXT STORY