ਨਵੀਂ ਦਿੱਲੀ- ਕੋਲਕਾਤਾ ਨਾਈਟ ਰਾਈਡਰਜ਼ ਦੇ ਸਾਬਕਾ ਕਪਤਾਨ ਅਤੇ ਭਾਰਤ ਦੇ ਵਿਕਟਕੀਪਰ ਬੱਲੇਬਾਜ ਦਿਨੇਸ਼ ਕਾਰਤਿਕ ਪਿਤਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਅਤੇ ਸਕਵਾਸ਼ ਸਟਾਰ ਦੀਪਿਕਾ ਪੱਲੀਕਲ ਨੇ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਹੈ। ਕਾਰਤਿਕ ਅਤੇ ਦੀਪਿਕਾ ਨੇ ਵੀਰਵਾਰ ਨੂੰ ਬੱਚਿਆਂ ਦੇ ਨਾਲ ਸੋਸ਼ਲ ਮੀਡੀਆ ’ਤੇ ਤਸਵੀਰਾਂ ਸ਼ੇਅਰ ਕੀਤੀਆਂ। ਕਾਰਤਿਕ ਨੇ ਇਕ ਬੱਚੇ ਦਾ ਨਾਂ ਕਬੀਰ ਪੱਲੀਕਲ ਕਾਰਤਿਕ ਅਤੇ ਦੂਜੇ ਦਾ ਜਿਆਨ ਪੱਲੀਕਲ ਕਾਰਤਿਕ ਰੱਖਿਆ।
ਇਹ ਵੀ ਪੜ੍ਹੋ : ਟਵਿਟਰ 'ਤੇ ਕ੍ਰਿਕਟਰ ਹਰਭਜਨ ਸਿੰਘ ਨਾਲ ਉਲਝੀ ਪਾਕਿਸਤਾਨ ਦੀ ਮਹਿਲਾ ਪੱਤਰਕਾਰ, ਭੱਜੀ ਨੇ ਦਿੱਤਾ ਮੁੰਹਤੋੜ ਜਵਾਬ
ਦਿਨੇਸ਼ ਕਾਰਤਿਕ ਨੇ ਸੋਸ਼ਲ ਮੀਡੀਆ 'ਤੇ ਟਵੀਟ ਕਰਕੇ ਲਿਖਿਆ, 'ਅਸੀਂ 3 ਤੋਂ 5 'ਤੇ ਹੋ ਗਏ ਹਾਂ। ਸਾਨੂੰ 2 ਪੁੱਤਰਾਂ ਦੀ ਬਖਸ਼ਿਸ਼ ਮਿਲੀ ਹੈ। ਇਨ੍ਹਾਂ ਦਾ ਨਾਂ ਕਬੀਰ ਪੱਲੀਕਲ ਕਾਰਤਿਕ ਅਤੇ ਜਿਆਨ ਪੱਲੀਕਲ ਕਾਰਤਿਕ ਹੈ। ਇਹ ਸਾਡੇ ਲਈ ਸਭ ਤੋਂ ਵੱਡੀ ਖੁਸ਼ੀ ਦਾ ਪਲ ਹੈ।' ਦਿਨੇਸ਼ ਕਾਰਤਿਕ ਅਤੇ ਦੀਪਿਕਾ ਪੱਲੀਕਲ ਦਾ ਵਿਆਹ ਸਾਲ 2015 ਵਿਚ ਹੋਇਆ ਸੀ। ਪੱਲੀਕਲ ਦੇਸ਼ ਦੇ ਸਭ ਤੋਂ ਮਸ਼ਹੂਰ ਸਕੁਐਸ਼ ਖਿਡਾਰੀਆਂ ਵਿਚੋਂ ਇਕ ਹੈ। ਉਨ੍ਹਾਂ ਨੇ 2006 ਵਿਚ ਆਪਣੀ ਪੇਸ਼ੇਵਰ ਸਕੁਐਸ਼ ਡੈਬਿਊ ਕੀਤਾ ਸੀ ਅਤੇ ਉਹ ਪੇਸ਼ੇਵਰ ਸਕੁਐਸ਼ ਐਸੋਸੀਏਸ਼ਨ ਮਹਿਲਾ ਰੈਂਕਿੰਗ ਦੇ ਸਿਖ਼ਰ 10 ਵਿਚ ਸ਼ਾਮਲ ਹੋਣ ਵਾਲੀ ਪਹਿਲੀ ਭਾਰਤੀ ਬਣੀ ਸੀ।
ਇਹ ਵੀ ਪੜ੍ਹੋ : ਪੁੱਤਰ ਦੇ ਜਨਮ ਮਗਰੋਂ ਕ੍ਰਿਕਟਰ ਹਰਭਜਨ ਸਿੰਘ ਦੇ ਘਰ ਵਧਾਈ ਲੈਣ ਆਏ ਕਿੰਨਰ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕੁਈਨਜਾਨੋ ਕ੍ਰਿਕਟ ਕਲੱਬ ਨੂੰ 4 ਵਿਕਟਾਂ ਨਾਲ ਹਰਾ ਕੇ ਲੋਨੀਗੋ ਦੀ ਟੀਮ ਨੇ ਮਾਰੀ ਬਾਜੀ
NEXT STORY