ਸਪੋਰਟਸ ਡੈਸਕ : ਮੁੰਬਈ ਇੰਡੀਅਨਜ਼ ਤੇ ਦਿੱਲੀ ਕੈਪੀਟਲਸ ਵਿਚਾਲੇ ਆੲੀ. ਪੀ. ਐੱਲ. ਦਾ ਦੂਜਾ ਮੈਚ ਖੇਡਿਆ ਜਾ ਰਿਹਾ ਹੈ। ਬੱਲੇਬਾਜ਼ੀ ਕਰਨ ਆਈ ਮੁੰਬਈ ਟੀਮ ਲਈ ਓਪਨਿੰਗ ’ਤੇ ਕਪਤਾਨ ਰੋਹਿਤ ਸ਼ਰਮਾ ਅਤੇ ਈਸ਼ਾਨ ਕਿਸ਼ਨ ਦੀ ਜੋੜੀ ਆਈ। ਰੋਹਿਤ ਸ਼ਰਮਾ ਨੇ ਮੈਚ ਦੇ ਪਹਿਲੇ ਹੀ ਓਵਰ ’ਚ ਸ਼ਾਰਦੁਲ ਠਾਕੁਰ ਨੂੰ ਛੱਕਾ ਮਾਰ ਕੇ ਟੀਮ ਨੂੰ ਹਮਲਾਵਰ ਸ਼ੁਰੂਆਤ ਦਿਵਾਈ। ਰੋਹਿਤ ਨੇ ਪਹਿਲੇ ਹੀ ਓਵਰ ’ਚ 10 ਦੌੜਾਂ ਬਣਾਈਆਂ। ਟਾਸ ਜਿੱਤ ਕੇ ਦਿੱਲੀ ਕੈਪੀਟਲਸ ਦੇ ਕਪਤਾਨ ਰਿਸ਼ਭ ਪੰਤ ਨੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ। ਪੰਤ ਨੇ ਮੈਚ ਦਾ ਪਹਿਲਾ ਓਵਰ ਸ਼ਾਰਦੁਲ ਠਾਕੁਰ ਨੂੰ ਦਿੱਤਾ ਪਰ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਨੇ ਪਹਿਲੇ ਹੀ ਓਵਰ ’ਚ ਇਕ ਚੌਕਾ ਅਤੇ ਇੱਕ ਛੱਕਾ ਮਾਰ ਕੇ ਟੀਮ ਨੂੰ ਜ਼ਬਰਦਸਤ ਸ਼ੁਰੂਆਤ ਦਿਵਾਈ। ਛੱਕਾ ਲਾਉਣ ਦੇ ਨਾਲ ਹੀ ਰੋਹਿਤ ਸ਼ਰਮਾ ਨੇ ਆਈ.ਪੀ.ਐੱਲ. ’ਚ ਆਪਣੇ ਨਾਂ ਇਕ ਰਿਕਾਰਡ ਦਰਜ ਕਰ ਲਿਆ ਹੈ। ਉਹ ਪਹਿਲੇ ਓਵਰ ’ਚ ਸਭ ਤੋਂ ਵੱਧ ਛੱਕੇ ਮਾਰਨ ਵਾਲੇ ਬੱਲੇਬਾਜ਼ਾਂ ਦੀ ਸੂਚੀ ’ਚ ਸ਼ਾਮਲ ਹੋ ਗਏ ਹਨ।
IPL ’ਚ ਪਹਿਲੇ ਓਵਰ ’ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਭਾਰਤੀ ਬੱਲੇਬਾਜ਼
12 : ਵਰਿੰਦਰ ਸਹਿਵਾਗ
10 : ਰੋਹਿਤ ਸ਼ਰਮਾ
09: ਕੇ.ਐੱਲ. ਰਾਹੁਲ
06 : ਵਿਰਾਟ ਕੋਹਲੀ
IPL ’ਚ ਪਹਿਲੇ ਓਵਰ ’ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼
12 : ਵਰਿੰਦਰ ਸਹਿਵਾਗ
12: ਕ੍ਰਿਸ ਗੇਲ
10 : ਰੋਹਿਤ ਸ਼ਰਮਾ*
10: ਬ੍ਰੈਂਡਨ ਮੈਕਕੁਲਮ
PBKS v RCB : ਮੈਚ ਤੋਂ ਪਹਿਲਾਂ ਜਾਣੋ ਕਿਸ ਟੀਮ ਦਾ ਪਲੜਾ ਹੈ ਭਾਰੀ, ਦੇਖੋ ਅੰਕੜੇ
NEXT STORY