ਮੁੰਬਈ (ਏਜੰਸੀ) : ਮਹਾਨ ਕ੍ਰਿਕਟਰ ਕ੍ਰਿਸ ਗੇਲ ਅਤੇ ਏਬੀ ਡਿਵਿਲੀਅਰਸ ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰ.ਸੀ.ਬੀ.) ਦੇ ਹਾਲ ਆਫ ਫੇਮ ਵਿੱਚ ਸ਼ਾਮਲ ਕੀਤਾ ਗਿਆ ਹੈ। RCB ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਦੋਵੇਂ ਕਰੀਬੀ ਸਾਥੀਆਂ ਨੂੰ 'ਹਾਲ ਆਫ ਫੇਮ' 'ਚ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ। ਫ੍ਰੈਂਚਾਇਜ਼ੀ ਦੀ ਵੈੱਬਸਾਈਟ 'ਤੇ ਜਾਰੀ ਇਕ ਬਿਆਨ 'ਚ ਕੋਹਲੀ ਨੇ ਕਿਹਾ, ''ਡਿਵਿਲੀਅਰਸ ਨੇ ਆਪਣੀ ਵਿਲੱਖਣ ਬੱਲੇਬਾਜ਼ੀ, ਪ੍ਰਤਿਭਾ ਅਤੇ ਖੇਡ ਭਾਵਨਾ ਨਾਲ ਕ੍ਰਿਕਟ ਦੀ ਖੇਡ ਨੂੰ ਸੱਚਮੁੱਚ ਹੀ ਬਦਲ ਦਿੱਤਾ ਹੈ।''
ਉਨ੍ਹਾਂ ਕਿਹਾ, “ਤੁਹਾਡੇ ਦੋਵਾਂ ਲਈ ਇਹ ਐਲਾਨ ਕਰਨਾ ਮੇਰੇ ਲਈ ਬਹੁਤ ਖ਼ਾਸ ਹੈ। ਅਸੀਂ ਵਿਡੀਓਜ਼ ਦੇਖੀਆਂ ਹਨ ਕਿ ਤੁਸੀਂ ਕਿਸ ਤਰ੍ਹਾਂ ਇੰਨੇ ਸਾਲਾਂ ਦੌਰਾਨ IPL (ਇੰਡੀਅਨ ਪ੍ਰੀਮੀਅਰ ਲੀਗ) ਨੂੰ ਬਦਲਿਆ ਹੈ। ਦੋ ਖਿਡਾਰੀ ਜਿਨ੍ਹਾਂ ਨੇ ਆਈ.ਪੀ.ਐੱਲ. 'ਤੇ ਡੂੰਘਾ ਪ੍ਰਭਾਵ ਪਾਇਆ।'' ਦੱਖਣੀ ਅਫ਼ਰੀਕਾ ਦੇ ਬੱਲੇਬਾਜ਼ ਡੀਵਿਲੀਅਰਸ 2011 ਤੋਂ 2021 ਤੱਕ ਆਰ.ਸੀ.ਬੀ. ਨਾਲ ਜੁੜੇ ਰਹੇ, ਜਦਕਿ ਵੈਸਟਇੰਡੀਜ਼ ਦੇ ਖੱਬੇ ਹੱਥ ਦੇ ਬੱਲੇਬਾਜ਼ ਗੇਲ 6 ਸਾਲ ਤੱਕ ਫਰੈਂਚਾਈਜ਼ੀ ਲਈ ਖੇਡੇ। ਡਿਵਿਲੀਅਰਸ ਨੇ ਇਸ ਸਨਮਾਨ ਨੂੰ ਖ਼ਾਸ ਕਰਾਰ ਦਿੰਦੇ ਹੋਏ ਭਾਵੁਕ ਸੰਦੇਸ਼ ਭੇਜਿਆ।
ਉਨ੍ਹਾਂ ਕਿਹਾ, 'ਇਹ ਇੱਕ ਵਿਸ਼ੇਸ਼ ਸਨਮਾਨ ਹੈ। ਮੈਂ ਸੱਚਮੁੱਚ ਬਹੁਤ ਭਾਵੁਕ ਹਾਂ। ਦਿਲ ਨੂੰ ਛੂਹ ਲੈਣ ਵਾਲੇ ਸ਼ਬਦਾਂ ਲਈ ਵਿਰਾਟ ਦਾ ਧੰਨਵਾਦ। ਮਾਈਕ (ਹੇਸਨ), ਨਿਖਿਲ ਅਤੇ ਫਰੈਂਚਾਇਜ਼ੀ ਨਾਲ ਜੁੜੇ ਹਰੇਕ ਵਿਅਕਤੀ, ਜਿਨ੍ਹਾਂ ਨੇ ਇਸ ਨੂੰ ਸਥਾਪਤ ਕੀਤਾ ਹੈ, ਇਹ ਸੱਚਮੁੱਚ ਇੱਕ ਖ਼ਾਸ ਅਹਿਸਾਸ ਹੈ। ਅਸੀਂ ਇੱਕ ਟੀਮ ਦੇ ਰੂਪ ਵਿੱਚ ਇਕੱਠੇ ਸ਼ਾਨਦਾਰ ਸਮਾਂ ਬਿਤਾਇਆ ਹੈ। ਮੈਂ ਅਤੇ ਕ੍ਰਿਸ ਹੁਣ ਟੀਮ ਵਿੱਚ ਨਹੀਂ ਹਾਂ ਪਰ ਅਸੀਂ ਅਜੇ ਵੀ ਇਸ ਪਰਿਵਾਰ ਦਾ ਹਿੱਸਾ ਹਾਂ ਅਤੇ ਹਮੇਸ਼ਾ ਰਹਾਂਗੇ।' 2011 ਤੋਂ 2017 ਤੱਕ ਆਰ.ਸੀ.ਬੀ. ਲਈ ਖੇਡਣ ਵਾਲੇ ਗੇਲ ਨੇ ਕਿਹਾ, 'ਮੈਂ ਮੌਕਾ ਪ੍ਰਦਾਨ ਕਰਨ ਅਤੇ ਹਰ ਚੀਜ਼ ਲਈ ਆਰ.ਸੀ.ਬੀ. ਪਰਿਵਾਰ ਦਾ ਧੰਨਵਾਦ ਕਰਨਾ ਚਾਹਾਂਗਾ। ਇਹ ਮੇਰੇ ਲਈ ਵੀ ਸੱਚਮੁੱਚ ਖ਼ਾਸ ਰਿਹਾ ਹੈ। ਇਸ (ਹਾਲ ਆਫ਼ ਫੇਮ) ਵਿੱਚ ਸ਼ਾਮਲ ਹੋਣਾ ਬਹੁਤ ਸ਼ਾਨਦਾਰ ਹੈ। RCB ਹਮੇਸ਼ਾ ਮੇਰੇ ਦਿਲ ਦੇ ਕਰੀਬ ਰਹੇਗਾ।'
ਵਿੰਬਲਡਨ 'ਤੇ ਪਾਬੰਦੀਸ਼ੁਦਾ ਹੋਣ ਦੇ ਬਾਅਦ ਮੇਦਵੇਦੇਵ ਦੀ ਏ. ਟੀ. ਪੀ. ਟੂਰ 'ਚ ਵਾਪਸੀ
NEXT STORY