ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ 'ਚ ਇਸ ਸਮੇਂ ਰਿਸ਼ਭ ਪੰਤ ਦੀ ਖ਼ਰਾਬ ਲੈਅ ਨੂੰ ਲੈ ਕੇ ਸਭ ਤੋਂ ਜ਼ਿਆਦਾ ਚਰਚਾ ਹੈ। ਪੰਤ ਦੀ ਖਰਾਬ ਲੈਅ ਨੂੰ ਦੇਖ ਕੇ ਭਾਰਤ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਨੇ ਟੀਮ ਦੇ ਸੀਨੀਅਰ ਖਿਡਾਰੀਆਂ ਤੋਂ ਪੰਤ ਤੋਂ ਬਿਹਤਰ ਪ੍ਰਦਰਸ਼ਨ ਲੈਣ ਲਈ ਉਸ 'ਤੇ ਬੇਲੋੜਾ ਦਬਾਅ ਨਾ ਦੇਣ ਦੇਣ ਦੀ ਗੱਲ ਕਹੀ ਸੀ। ਪਰ ਯੁਵਰਾਜ ਦੀ ਇਹ ਗੱਲ ਆਸਟਰੇਲੀਆਈ ਕ੍ਰਿਕਟਰ ਡੀਨ ਜੋਂਸ ਨੂੰ ਪਸੰਦ ਨਹੀਂ ਆਈ ਹੈ। ਜੋਂਸ ਨੇ ਯੁਵਰਾਜ ਦੇ ਪੰਤ 'ਤੇ ਦਿੱਤੇ ਬਿਆਨ ਦੀ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ-ਪੰਤ ਨੂੰ ਕਿਸੇ ਵੀ ਹੋਰ ਯੁਵਾ ਖਿਡਾਰੀ ਤੋਂ ਵੱਖ ਕਿਉਂ ਹੋਣਾ ਚਾਹੀਦਾ ਹੈ ਜਿਸ ਨੇ ਗ਼ਲਤੀਆਂ ਕੀਤੀਆਂ ਹਨ? ਉਹ ਕ੍ਰਿਕਟ ਦਾ ਚੰਗਾ ਮੁੰਡਾ ਹੈ। ਮੈਨੂੰ ਪਤਾ ਹੈ ਕਿ ਉਹ ਨੌਜਵਾਨ ਹੈ। ਪਰ ਉਸ ਨੂੰ ਕੁਝ ਸੱਚਾਈਆਂ ਤੋਂ ਸਿੱਖਣਾ ਹੋਵੇਗਾ ਅਤੇ ਆਪਣੇ ਆਫ ਸਾਈਡ ਪਲੇਅ ਨੂੰ ਸੁਧਾਰਨਾ ਚਾਹੀਦਾ ਹੈ ਤਾਂ ਜੋ ਮੁਸ਼ਕਲ ਹਾਲਾਤਾਂ 'ਚ ਉਹ ਟੀਮ ਲਈ ਵਧੀਆ ਪ੍ਰਦਰਸ਼ਨ ਕਰ ਸਕੇ।

ਜ਼ਿਕਰਯੋਗ ਹੈ ਕਿ ਰਿਸ਼ਭ ਪੰਤ ਭਾਵੇਂ ਭਾਰਤੀ ਟੀਮ ਲਈ ਟੈਸਟ ਕ੍ਰਿਕਟ 'ਚ ਆਪਣੀ ਦਾਅਵੇਦਾਰੀ ਮਜ਼ਬੂਤ ਕਰਨ 'ਚ ਸਫਲ ਰਹੇ ਹਨ ਪਰ ਇਸ ਦੌਰਾਨ ਟੀ-20 'ਚ ਉਨ੍ਹਾਂ ਦਾ ਪ੍ਰਦਰਸ਼ਨ ਡਿਗਦਾ ਜਾ ਰਿਹਾ ਹੈ। ਟੀਮ ਇੰਡੀਆ 'ਚ ਉਹ ਚਾਰ ਤੋਂ ਲੈ ਕੇ 6 ਨੰਬਰ ਤਕ ਖੇਡ ਚੁੱਕੇ ਹਨ। ਪਰ ਹਰ ਵਾਰ ਗ਼ਲਤ ਸ਼ਾਟ ਸਿਲੈਕਸ਼ਨ ਕਾਰਨ ਛੇਤੀ ਆਊਟ ਹੋ ਗਏ। ਮੋਹਾਲੀ ਦੇ ਬਾਅਦ ਜਦੋਂ ਬੈਂਗਲੁਰੂ 'ਚ ਟੀ-20 'ਚ ਵੀ ਉਹ ਗ਼ਲਤ ਸ਼ਾਟ ਸਿਲੈਕਸ਼ਨ ਦੇ ਕਾਰਨ ਆਊਟ ਹੋਏ ਤਾਂ ਇਸ ਤੋਂ ਮੁੱਖ ਕੋਚ ਰਵੀ ਸ਼ਾਸਤਰੀ ਵੀ ਨਾਰਾਜ਼ ਦਿਸੇ ਸਨ।
ਵੀਰਧਵਲ ਖਾੜੇ ਬਣਿਆ ਸਭ ਤੋਂ ਤੇਜ਼ ਤੈਰਾਕ
NEXT STORY