ਜਲੰਧਰ - ਪਾਕਿਸਤਾਨ ਦਾ ਤੂਫਾਨੀ ਗੇਂਦਬਾਜ਼ ਸ਼ੋਏਬ ਅਖਤਰ ਇਕ ਵਾਰ ਫਿਰ ਤੋਂ ਪਿਤਾ ਬਣ ਗਿਆ ਹੈ। ਉਸ ਦੀ ਬੇਗਮ ਰੁਬਾਬ ਨੇ ਸ਼ੋਏਬ ਦੇ ਬੇਟੇ ਨੂੰ ਜਨਮ ਦਿੱਤਾ ਹੈ। ਇਹ ਸ਼ੋਏਬ ਦੀ ਦੂਜੀ ਸੰਤਾਨ ਹੈ। ਇਸ ਤੋਂ ਪਹਿਲਾਂ ਸ਼ੋਏਬ ਤੇ ਰੁਬਾਬ ਦਾ ਇਕ ਬੇਟਾ ਵੀ ਹੈ। ਸ਼ੋਏਬ ਅਖਤਰ ਨੇ ਇਹ ਖੁਸ਼ਖਬਰੀ ਆਪਣੇ ਟਵਿਟਰ ਅਕਾਊਂਟ 'ਤੇ ਇਕ ਵੀਡੀਓ ਪੋਸਟ ਕਰ ਕੇ ਦਿੱਤੀ। ਅਖਤਰ ਨੇ ਵੀਡੀਓ ਵਿਚ ਕਿਹਾ ਕਿ ਬੇਟਾ ਤੇ ਬੇਗਮ ਦੋਵੇਂ ਸਿਹਤਮੰਦ ਹਨ। ਰੁਬਾਬ ਖਾਨ ਐਬਟਾਬਾਦ ਦੀ ਇਕ ਰਾਇਲ ਫੈਮਿਲੀ ਨਾਲ ਸਬੰਧ ਰੱਖਦੀ ਹੈ। ਜੂਨ 1994 ਵਿਚ ਜਨਮੀ ਰੁਬਾਬ ਨੇ ਐਬਟਾਬਾਦ ਤੋਂ ਹੀ ਆਪਣੀ ਹਾਇਰ ਸੈਕੰਡਰੀ ਸਟੱਡੀ ਪੂਰੀ ਕੀਤੀ ਹੈ। ਇਸ ਤੋਂ ਬਾਅਦ ਜਲਦ ਹੀ ਉਸ ਦਾ ਵਿਆਹ ਹੋ ਗਿਆ ਸੀ।

5 ਫੁੱਟ 5 ਇੰਚ ਲੰਬੀ ਰੁਬਾਬ ਦਾ ਜਦੋਂ ਵਿਆਹ ਹੋਇਆ ਸੀ, ਉਦੋਂ ਉਹ 20 ਸਾਲ ਦੀ ਸੀ, ਜਦਕਿ ਸ਼ੋਏਬ ਅਖਤਰ 38 ਸਾਲ ਦਾ ਸੀ। ਸ਼ੋਏਬ ਤੇ ਰੁਬਾਬ ਦੀ ਅਰੇਂਜ ਮੈਰਿਜ ਹੋਈ ਸੀ। ਦਰਅਸਲ, ਸ਼ੋਏਬ 2013 ਵਿਚ ਹੱਜ ਲਈ ਮੱਕੇ ਮਦੀਨੇ ਗਿਆ ਹੋਇਆ ਸੀ। ਉਥੇ ਉਸ ਨੂੰ ਰੁਬਾਬ ਦਾ ਪਿਤਾ ਮਿਲਿਆ। ਸ਼ੋਏਬ ਨੇ ਉਸ ਨੂੰ ਉਸ ਦੇ ਲਈ ਲੜਕੀ ਲੱਭਣ ਲਈ ਕਿਹਾ ਸੀ। ਕੁਝ ਦਿਨਾਂ ਬਾਅਦ ਹੀ ਰੁਬਾਬ ਦੇ ਪਿਤਾ ਨੇ ਰੁਬਾਬ ਦਾ ਰਿਸ਼ਤਾ ਸ਼ੋਏਬ ਨੂੰ ਦਿੱਤਾ ਸੀ। ਦੋਵਾਂ ਦਾ ਵਿਆਹ ਜੂਨ 2014 ਨੂੰ ਬੇਹੱਦ ਨਿੱਜੀ ਸਮਾਰੋਹ ਵਿਚ ਹੋਇਆ ਸੀ।

ਧੋਨੀ ਨੇ ਤੋੜੀ ਚੁੱਪ, ਕੁਝ ਲੋਕ ਕਹਿੰਦੇ ਕੇ ਸੰਨਿਆਸ ਲੈ ਲਓ
NEXT STORY