ਨਵੀਂ ਦਿੱਲੀ— ਐਤਵਾਰ ਨੂੰ ਬੰਗਲਾਦੇਸ਼ ਖਿਲਾਫ ਟੀ-20 ਹੈਟ੍ਰਿਕ ਲੈਣ ਵਾਲੇ ਗੇਂਦਬਾਜ਼ ਦੀਪਕ ਚਾਹਰ ਨੇ ਆਈ. ਸੀ. ਸੀ. ਟੀ-20 ਗੇਂਦਬਾਜ਼ੀ ਰੈਂਕਿੰਗ 'ਚ ਲੰਮੀ ਛਾਲ ਮਾਰੀ ਹੈ। ਐਤਵਾਰ ਨੂੰ ਨਾਗਪੁਰ ਟੀ-20 ਸੀਰੀਜ਼ ਦੇ ਤੀਜੇ ਅਤੇ ਆਖ਼ਰੀ ਮੈਚ 'ਚ ਦੀਪਕ ਨੇ 3.2 ਓਵਰਾਂ 'ਚ ਗੇਂਦਬਾਜ਼ੀ ਕਰਕੇ ਸਿਰਫ 7 ਦੌੜਾਂ ਦੇ ਕੇ 6 ਵਿਕਟਾਂ ਲੈ ਕੇ ਵਿਸ਼ਵ ਰਿਕਾਰਡ ਬਣਾਇਆ। ਇਸ ਤਰ੍ਹਾਂ ਭਾਰਤ ਨੇ ਸੀਰੀਜ਼ 2-1 ਨਾਲ ਆਪਣੇ ਨਾਂ ਕਰ ਲਈ। ਇਸ ਪ੍ਰਦਰਸ਼ਨ ਦਾ ਫਾਇਦਾ ਦੀਪਕ ਨੂੰ ਗੇਂਦਬਾਜ਼ੀ ਰੈਂਕਿੰਗ 'ਚ ਹੋਇਆ ਹੈ।
ਦੀਪਕ ਨੂੰ ਰੈਂਕਿੰਗ 'ਚ 88 ਪਾਇਦਾਨ ਦਾ ਹੋਇਆ ਫਾਇਦਾ
ਬੰਗਲਾਦੇਸ਼ ਖਿਲਾਫ ਖੇਡੀ ਗਈ ਟੀ-20 ਸੀਰੀਜ਼ ਤੋਂ ਪਹਿਲਾਂ ਦੀਪਕ ਚੋਟੀ ਦੇ 100 ਗੇਂਦਬਾਜ਼ਾਂ ਦੀ ਸੂਚੀ 'ਚੋਂ ਬਾਹਰ ਸੀ। ਸੀਰੀਜ਼ ਦੇ ਦੌਰਾਨ ਉਸ ਨੇ 3 ਮੁਕਾਬਲਿਆਂ 'ਚ ਕੁੱਲ 8 ਵਿਕਟਾਂ ਹਾਸਲ ਕੀਤੀਆਂ। ਇਸ ਸ਼ਾਨਦਾਰ ਪ੍ਰਦਰਸ਼ਨ ਦਾ ਇਨਾਮ ਉਸ ਨੂੰ ਟੀ-20 ਕੌਮਾਂਤਰੀ ਗੇਂਦਬਾਜ਼ੀ ਰੈਂਕਿੰਗ 'ਚ ਮਿਲਿਆ। ਦੀਪਕ ਨੇ ਸਿੱਧਾ ਟਾਪ 50 ਗੇਂਦਬਾਜ਼ਾਂ ਦੀ ਸੂਚੀ 'ਚ ਜਗ੍ਹਾ ਬਣਾਈ ਹੈ। 88 ਪਾਇਦਾਨ ਦੇ ਸੁਧਾਰ ਦੇ ਨਾਲ ਉਹ 42ਵੇਂ ਨੰਬਰ 'ਤੇ ਪਹੁੰਚ ਗਏ ਹਨ।
ਆਈ. ਸੀ. ਸੀ. ਟੀ-20 ਗੇਂਦਬਾਜ਼ੀ ਰੈਂਕਿੰਗ
ਅਫਗਾਨਿਸਤਾਨ ਦੇ ਰਾਸ਼ਿਦ ਖਾਨ ਟੀ-20 ਗੇਂਦਬਾਜ਼ੀ ਰੈਂਕਿੰਗ 'ਚ ਪਹਿਲੇ ਸਥਾਨ 'ਤੇ ਕਾਬਜ ਹਨ। ਦੂਜਾ ਨੰਬਰ ਨਿਊਜ਼ੀਲੈਂਡ ਦੇ ਮਿਸ਼ੇਲ ਸੈਂਟਰਨ ਦਾ ਹੈ ਜਦਕਿ ਤੀਜੇ ਸਥਾਨ 'ਤੇ ਪਾਕਿਸਤਾਨ ਦੇ ਇਮਾਦ ਵਸੀਮ ਹਨ। ਟਾਪ-10 'ਚ ਕੋਈ ਭਾਰਤੀ ਗੇਂਦਬਾਜ਼ ਨਹੀਂ ਹੈ। ਟੀ-20 ਟੀਮ ਤੋਂ ਬਾਹਰ ਚਲ ਰਹੇ ਕੁਲਦੀਪ ਯਾਦਵ 14ਵੇਂ ਸਥਾਨ 'ਤੇ ਹਨ। ਕਰੁਣਾਲ ਪੰਡਯਾ ਇਸ ਲਿਸਟ 'ਚ 18ਵੇਂ ਸਥਾਨ 'ਤੇ ਹਨ।
ਡ੍ਰੈਸਿੰਗ ਰੂਮ 'ਚ ਟੀਮ ਇੰਡੀਆ ਦੇ ਖਿਡਾਰੀਆਂ ਨੇ ਪਲਾਨ ਬਣਾ ਚਾਹਲ 'ਤੇ ਕੀਤਾ ਹਮਲਾ, ਦੇਖੋ (Video)
NEXT STORY