ਵਿਜੇਵਾੜਾ— ਸੁਬੋਧ ਭਾਟੀ (15 ਦੌੜਾਂ 'ਤੇ 3 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਉਨਮੁਕਤ ਚੰਦ (ਅਜੇਤੂ 53) ਤੇ ਹਿਨੇਤ ਦਲਾਲ (ਅਜੇਤੂ 56) ਦੇ ਬਿਹਤਰੀਨ ਅਰਧ ਸੈਂਕੜਿਆਂ ਨਾਲ ਦਿੱਲੀ ਨੇ ਸੱਯਦ ਮੁਸ਼ਤਾਕ ਅਲੀ ਟਰਾਫੀ ਟੀ-20 ਟੂਰਨਾਮੈਂਟ ਦੇ ਗਰੁੱਪ-ਏ ਮੁਕਾਬਲੇ ਵਿਚ ਮਣੀਪੁਰ ਨੂੰ ਸ਼ੁੱਕਰਵਾਰ 10 ਵਿਕਟਾਂ ਨਾਲ ਹਰਾ ਦਿੱਤਾ। ਮਣੀਪੁਰ ਨੇ ਯਸ਼ਪਾਲ ਸਿੰਘ ਦੀਆਂ 50 ਦੌੜਾਂ ਦੀ ਬਦੌਲਤ 6 ਵਿਕਟਾਂ 'ਤੇ 113 ਦੌੜਾਂ ਬਣਾਈਆਂ, ਜਦਕਿ ਦਿੱਲੀ ਨੇ 11.4 ਓਵਰਾਂ ਵਿਚ ਬਿਨਾਂ ਕਿਸੇ ਨੁਕਸਾਨ ਦੇ 119 ਦੌੜਾਂ ਬਣਾ ਕੇ ਇਕਪਾਸੜ ਜਿੱਤ ਹਾਸਲ ਕਰ ਲਈ। ਉਨਮੁਕਤ ਨੇ 32 ਗੇਂਦਾਂ 'ਤੇ ਅਜੇਤੂ 53 ਦੌੜਾਂ ਵਿਚ 8 ਚੌਕੇ ਤੇ ਇਕ ਛੱਕਾ ਲਾਇਆ, ਜਦਕਿ ਹਿਨੇਤ ਨੇ 38 ਗੇਂਦਾਂ 'ਤੇ ਅਜੇਤੂ 56 ਦੌੜਾਂ ਵਿਚ 10 ਚੌਕੇ ਤੇ ਇਕ ਛੱਕਾ ਲਾਇਆ।
ਮੀਰਾਬਾਈ ਚਾਨੂ ਨੇ ਜਿੱਤਿਆ ਸੋਨਾ
NEXT STORY