ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਤੇ ਕੋਰੋਨਾ ਵਾਇਰਸ ਦੀ ਮਾਰ ਪੈਂਦੀ ਹੋਈ ਨਜ਼ਰ ਆ ਰਹੀ ਹੈ। ਸੋਮਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਦੇ ਦੋ ਖਿਡਾਰੀਆਂ ਵਰੁਣ ਚੱਕਰਵਰਤੀ ਤੇ ਸੰਦੀਪ ਵਾਰੀਅਰ ਦੇ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਰਾਇਲ ਚੈਲੰਜਰਜ਼ ਬੈਂਗਲੁਰੂ ਖ਼ਿਲਾਫ਼ ਹੋਣ ਵਾਲੇ ਮੈਚ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਅੱਜ ਰਾਜਸਥਾਨ ਰਾਇਲਜ਼ ਤੇ ਚੇਨਈ ਸੁਪਰਕਿੰਗਜ਼ ਵਿਚਾਲੇ ਬੁੱਧਵਾਰ ਨੂੰ ਦਿੱਲੀ ’ਚ ਹੋਣ ਵਾਲੇ ਮੈਚ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਵਿਚਾਲੇ ਆਈ. ਪੀ. ਐੱਲ. 2021 ਨੂੰ ਰੱਦ ਕਰਨ ਦੀ ਮੰਗ ਹੋ ਰਹੀ ਹੈ ਜਿਸ ਦੇ ਲਈ ਦਿੱਲੀ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਪਟੀਸ਼ਨ ਨੂੰ ਜਨਹਿੱਤ ’ਚ ਬਦਲ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਕੋਰੋਨਾ ਦੇ ਸਾਏ ਦਰਮਿਆਨ ਇਸ ਜਗ੍ਹਾ ਸ਼ਿਫ਼ਟ ਹੋ ਸਕਦੇ ਹਨ ਬਾਕੀ ਦੇ ਬਚੇ ਹੋਏ ਮੈਚ
ਵਕੀਲ ਕਰਨ ਠੁਕਰਾਲ ਤੇ ਸਮਾਜਿਕ ਕਾਰਜਕਰਤਾ ਇੰਦਰ ਮੋਹਨ ਸਿੰਘ ਨੇ ਆਈ. ਪੀ. ਐੱਲ. 2021 ’ਤੇ ਤੁਰੰਤ ਰੋਕ ਲਾਉਣ ਲਈ ਦਿੱਲੀ ਹਾਈ ਕੋਰਟ ’ਤੇ ਪਟੀਸ਼ਨ ਦਾਖਲ ਕੀਤੀ ਗਈ ਹੈ। ਪਟੀਸ਼ਨ ’ਚ ਕਿਹਾ ਗਿਆ ਹੈ ਕਿ ਅਜਿਹੇ ਸਮੇਂ ’ਚ ਦਿੱਲੀ ’ਚ ਆਈ. ਪੀ. ਐੱਲ. ਮੈਚ ਕਰਾਉਣਾ ਸਹੀ ਨਹੀਂ ਹੈ, ਖ਼ਾਸ ਕਰਕੇ ਉਦੋਂ ਜਦੋਂ ਹਸਪਤਾਲਾਂ ’ਚ ਬੈੱਡ, ਆਕਸੀਜਨ ਤੇ ਜ਼ਰੂਰੀ ਦਵਾਈਆਂ ਦੀ ਕਮੀ ਹੈ ਤੇ ਲੋਕ ਆਪਣੇ ਪਰਿਵਾਰਕ ਮੈਂਬਰਾਂ ਦਾ ਅੰਤਿਮ ਸੰਸਕਾਰ ’ਚ ਵੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਇੰਨਾ ਹੀ ਨਹੀਂ ਪਟੀਸ਼ਨ ’ਤੇ ਦਿੱਲੀ ’ਚ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਅਰੁਣ ਜੇਟਲੀ ਸਟੇਡੀਅਮ ਨੂੰ ਕੋਵਿਡ ਕੇਅਰ ਸੈਂਟਰ ’ਚ ਬਦਲਣ ਦੀ ਮੰਗ ਵੀ ਕੀਤੀ ਹੈ।
ਇਹ ਵੀ ਪੜ੍ਹੋ : ਤਿਸ਼ਾਰਾ ਪਰੇਰਾ ਨੇ ਕੌਮਾਂਤਰੀ ਕ੍ਰਿਕਟ ਨੂੰ ਕਿਹਾ ਅਲਵਿਦਾ
ਜ਼ਿਕਰਯੋਗ ਹੈ ਕਿ ਭਾਰਤੀ ਕ੍ਰਿਕਟਰ ਕੀਰਤੀ ਆਜ਼ਾਦ ਆਈ. ਪੀ. ਐੱਲ. ਤੇ ਰੋਕ ਲਾਉਣ ਦੀ ਗੱਲ ਕਰ ਚੁੱਕੇ ਹਨ। ਉਨ੍ਹਾਂ ਕਿਹਾ, ‘‘ਮੈਨੂੰ ਲਗਦਾ ਹੈ ਕਿ ਸਾਰੇ ਕ੍ਰਿਕਟਰ ਬਾਇਓ-ਬਬਲ ’ਚ ਹਨ ਤੇ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਬਾਇਓ-ਬਬਲ ’ਚ ਰਹਿ ਕੇ ਵੀ ਖਿਡਾਰੀ ਕੋਵਿਡ-19 ਟੈਸਟ ’ਚ ਪਾਜ਼ੇਟਿਵ ਪਾਏ ਜਾ ਰਹੇਵ ਹਨ। ਇਸ ਦਾ ਮਤਲਬ ਹੈ ਕਿ ਸੁਰੱਖਿਆ ’ਚ ਕਮੀ ਰਹਿ ਗਈ ਹੈ। ਜੇਕਰ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਹਨ ਤਾਂ ਆਈ. ਪੀ. ਐੱਲ. ਇੱਥੇ ਹੀ ਰੋਕ ਦੇਣਾ ਚਾਹੀਦਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕੋਰੋਨਾ ਦੇ ਸਾਏ ਦਰਮਿਆਨ ਇਸ ਜਗ੍ਹਾ ਸ਼ਿਫ਼ਟ ਹੋ ਸਕਦੇ ਹਨ ਬਾਕੀ ਦੇ ਬਚੇ ਹੋਏ ਮੈਚ
NEXT STORY