ਨਵੀਂ ਦਿੱਲੀ— ਰਾਸ਼ਟਰੀ ਫੁੱਟਬਾਲ ਚੈਂਪੀਅਨਸ਼ਿਪ (ਸੰਤੋਸ਼ ਟਰਾਫੀ) 'ਚ ਤ੍ਰਿਪੁਰਾ ਨਾਲ ਡਰਾਅ ਖੇਡਣ ਤੋਂ ਬਾਅਦ ਮੇਜ਼ਬਾਨ ਦਿੱਲੀ ਗਰੁੱਪ-1 ਦੇ ਆਪਣੇ ਦੂਜੇ ਮੈਚ 'ਚ ਲੱਦਾਖ ਨਾਲ ਭਿੜੇਗੀ। ਅੰਬੇਡਕਰ ਸਟੇਡੀਅਮ 'ਚ 12.30 ਵਜੇ ਤੋਂ ਹੋਣ ਵਾਲੇ ਮੈਚ 'ਚ ਦਿੱਲੀ ਦੀ ਨਜ਼ਰ ਆਪਣੀ ਪਹਿਲੀ ਜਿੱਤ ਦੀ ਹੋਵੇਗੀ।
ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਮਜ਼ਬੂਤ ਕਰਨਾਟਕ ਉਤਰਾਖੰਡ ਨਾਲ ਭਿੜੇਗਾ ਜਦਕਿ ਹੋਰ ਮੈਚਾਂ 'ਚ ਗੁਜਰਾਤ ਤ੍ਰਿਪੁਰਾ ਨਾਲ ਭਿੜੇਗਾ। ਸੰਤੋਸ਼ ਟਰਾਫੀ ਦੇ ਹੁਣ ਤੱਕ ਖੇਡੇ ਗਏ ਮੈਚਾਂ 'ਚ ਕਰਨਾਟਕ ਨੇ ਗੁਜਰਾਤ ਖਿਲਾਫ ਇਕਲੌਤਾ ਮੈਚ ਜਿੱਤਿਆ ਹੈ, ਜਦਕਿ ਦਿੱਲੀ ਅਤੇ ਤ੍ਰਿਪੁਰਾ ਵਾਂਗ ਲੱਦਾਖ ਅਤੇ ਉਤਰਾਖੰਡ ਵਿਚਾਲੇ ਮੈਚ ਡਰਾਅ ਰਿਹਾ ਸੀ।
ਚਿੱਕਾਰੰਗੱਪਾ ਨੇ ਸੈਸ਼ਨ ਦਾ ਆਖਰੀ ਟਾਟਾ ਸਟੀਲ ਟੂਰ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ
NEXT STORY