ਗੁੰਟੂਰ— ਪੰਜਾਬ ਦਾ ਜੈਵਲਿਨ ਥ੍ਰੋਅਰ ਐਥਲੀਟ ਦੇਵਿੰਦਰ ਸਿੰਘ ਤੇ ਕੇਰਲ ਦੀ 400 ਮੀਟਰ ਦੀ ਐਥਲੀਟ ਅਨੂ ਆਰ. 57ਵੀਂ ਰਾਸ਼ਟਰੀ ਅੰਤਰਰਾਜੀ ਐਥਲੈਟਿਕਸ ਚੈਂਪੀਅਨਸ਼ਿਪ 'ਚ ਕ੍ਰਮਵਾਰ ਪੁਰਸ਼ ਤੇ ਮਹਿਲਾ ਐਥਲੀਟ ਬਣ ਗਏ। ਦੇਵਿੰਦਰ ਦੇ 1127 ਤੇ ਅਨੂ ਦੇ 1105 ਅੰਕ ਰਹੇ। ਓਵਰਆਲ ਟੀਮ ਰੈਂਕਿੰਗ 'ਚ ਕੇਰਲ ਨੇ 159 ਅੰਕਾਂ ਨਾਲ ਚੋਟੀ ਦਾ ਸਥਾਨ ਹਾਸਲ ਕੀਤਾ। ਤਾਮਿਲਨਾਡੂ (110) ਨੂੰ ਦੂਜਾ ਤੇ ਹਰਿਆਣਾ (101) ਨੂੰ ਤੀਜਾ ਸਥਾਨ ਮਿਲਿਆ। ਚੈਂਪੀਅਨਸ਼ਿਪ ਦੀ ਸਮਾਪਤੀ ਮੰਗਲਵਾਰ ਨੂੰ ਹੋਈ।
ਪ੍ਰੋ ਬਾਕਸਿੰਗ 'ਚ ਨਵੇਂ ਸਟਾਰ ਬਣਨ ਉਤਰਨਗੇ ਅਖਿਲ ਤੇ ਜਿਤੇਂਦਰ
NEXT STORY