ਚੇਨਈ (ਭਾਸ਼ਾ)- ਚਾਰ ਵਾਰ ਦੀ ਆਈ.ਪੀ.ਐੱਲ. ਚੈਂਪੀਅਨ ਚੇਨਈ ਸੁਪਰ ਕਿੰਗਜ਼ ਨੇ ਬੁੱਧਵਾਰ ਨੂੰ ਆਈ.ਪੀ.ਐੱਲ. ਦੇ 15ਵੇਂ ਸੀਜ਼ਨ ਲਈ ਆਪਣੀ ਨਵੀਂ ਜਰਸੀ ਦਾ ਉਦਘਾਟਨ ਕੀਤਾ। ਸੀ.ਐੱਸ.ਕੇ. ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇਕ ਵੀਡੀਓ ਵਿਚ ਨਵੀਂ ਜਰਸੀ ਨੂੰ ਖੋਲ੍ਹ ਕੇ ਦਿਖਾਇਆ।
ਇਸ ਵਿਚ ਮੋਢੇ 'ਤੇ 'ਕੈਮੋਸਲਾਜ' ਡਿਜ਼ਾਈਨ ਬਣਿਆ ਹੋਇਆ ਹੈ ਜਦਕਿ ਟੀਮ ਦੇ ਲੋਗੋ ਨਾਲ 4 ਸਟਾਰ ਹਨ। ਪਿਛਲੇ ਸਾਲ ਵੀ ਭਾਰਤੀ ਫ਼ੌਜ ਦੇ ਸਨਮਾਨ ਵਜੋਂ ਸੀ.ਐੱਸ.ਕੇ. ਨੇ ਜਰਸੀ 'ਤੇ ਇਹ ਡਿਜ਼ਾਈਨ ਬਣਾਇਆ ਸੀ। 4 ਸਟਾਰ ਦੇ ਮਾਇਨੇ ਆਈ.ਪੀ.ਐੱਲ. ਦੇ 4 ਖ਼ਿਤਾਬ (2010,2011,2018,2021) ਹਨ। ਸ਼ਰਟ ਦੇ ਖੱਬੇ ਪਾਸੇ ਸੀ.ਐੱਸ.ਕੇ ਦੇ ਗਰਜਦੇ ਹੋਏ ਸ਼ੇਰ ਦਾ ਲੋਗੋ ਹੈ। ਨਵੀਂ ਜਰਸੀ ਵਿਚ ਸੀ.ਐੱਸ.ਕੇ. ਦੇ ਮੁੱਖ ਸਪਾਂਸਰ TVS Eurogrip ਦਾ ਲੋਗੋ ਵੀ ਹੈ।
IPL ਵਿਚ ਕਿਸ ਤਰ੍ਹਾਂ ਦਾ ਹੋਵੇਗਾ ਪਿੱਚਾਂ ਦਾ ਮਿਜਾਜ਼
NEXT STORY