ਮੁੰਬਈ- ਸਾਬਕਾ ਭਾਰਤੀ ਕ੍ਰਿਕਟ ਕਪਤਾਨ ਮਹਿੰਦਰ ਸਿੰਘ ਧੋਨੀ ਹਮੇਸ਼ਾ ਆਪਣੇ ਪ੍ਰਸ਼ੰਸਕਾਂ ਨੂੰ ਨਵੀਂ-ਨਵੀਂ ਲੁਕ ਨਾਲ ਹੈਰਾਨ ਕਰਦਾ ਰਹਿੰਦਾ ਹੈ ਅਤੇ ਇਸ ਵਾਰ ਵੀ ਉਸ ਨੇ ਅਜਿਹਾ ਹੀ ਕੀਤਾ। ਉਹ ਆਈ. ਪੀ. ਐੱਲ. ਦੇ 2022 ਸੈਸ਼ਨ ਤੋਂ ਪਹਿਲਾਂ ਬੱਸ ਡਰਾਈਵਰ ਦੀ ਲੁਕ ਵਿਚ ਨਜ਼ਰ ਆਇਆ। ਉਸ ਨੇ ਸਵਾਰੀ ਨੂੰ ਬਿਠਾ ਕੇ ਬੱਸ ਵੀ ਚਲਾਈ। ਧਾਕੜ ਬਾਲੀਵੁੱਡ ਅਭਿਨੇਤਾ ਰਜਨੀਕਾਂਤ ਦੇ ਸਟਾਈਲ ਵਿਚ ਡਰਾਈਵਰ ਬਣੇ ਧੋਨੀ ਦੀ ਇਹ ਵੀਡੀਓ ਖੁਦ ਆਈ. ਪੀ. ਐੱਲ. ਮੈਨੇਜਮੈਂਟ ਨੇ ਟਵਿੱਟਰ 'ਤੇ ਸ਼ੇਅਰ ਕੀਤੀ। ਦਰਅਸਲ ਧੋਨੀ ਨੇ ਇਹ ਵੀਡੀਓ ਆਈ. ਪੀ. ਐੱਲ. 2022 ਸੈਸ਼ਨ ਨੂੰ ਲੈ ਕੇ ਸ਼ੂਟ ਕੀਤੀ ਹੈ। ਇਸਦੇ ਜਰੀਏ ਆਈ. ਪੀ. ਐੱਲ. ਦੇ ਪ੍ਰਤੀ ਪ੍ਰਸ਼ੰਸਕਾਂ ਦਾ ਪਾਗਲਪਨ ਦਿਖਾਇਆ ਗਿਆ ਹੈ।
ਇਹ ਖ਼ਬਰ ਪੜ੍ਹੋ- ਆਸਟਰੇਲੀਆਈ ਕ੍ਰਿਕਟਰ ਸ਼ੇਨ ਵਾਰਨ ਦਾ ਦਿਹਾਂਤ
ਆਈ. ਪੀ. ਐੱਲ. ਦੇ ਅਧਿਕਾਰਤ ਪ੍ਰਸਾਰਕ ਸਟਾਰ ਸਪੋਰਟਸ ਨੇ ਆਈ. ਪੀ. ਐੱਲ. ਦੀ ਭਾਰਤ ਵਿਚ ਵਾਪਸੀ ਦੇ ਉਤਸ਼ਾਹ ਦਾ ਜਸ਼ਨ ਮਨਾਉਣ ਦੇ ਲਈ 'ਇਹ ਹੁਣ ਨਾਰਮਲ ਹੈ' ਮੁਹਿੰਮ ਸ਼ੁਰੂ ਕੀਤੀ ਹੈ। ਜਿਸ ਵਿਚ ਧੋਨੀ ਪ੍ਰਮੁੱਖ ਭੂਮਿਕਾ ਨਿਭਾ ਰਹੇ ਹਨ। ਮੁਹਿੰਮ ਦੇ ਤਹਿਤ ਸ਼ੂਟ ਕੀਤੀ ਗਈ ਵੀਡੀਓ ਵਿਚ ਧੋਨੀ ਨੂੰ ਬੱਸ ਡਰਾਈਵਰ ਦੇ ਰੂਪ ਵਿਚ ਦਿਖਾਇਆ ਗਿਆ ਹੈ, ਜਿਸ ਨੇ ਬਹੁਤ ਵਿਅਸਤ ਸੜਕ ਦੇ ਵਿਚਾਲੇ 'ਚ ਬੱਸ ਨੂੰ ਰੋਕ ਦਿੱਤਾ ਹੈ। ਫਿਰ ਟ੍ਰੈਫਿਕ ਪੁਲਸ ਕਰਮਚਾਰੀ ਘਟਨਾ ਸਥਾਨ 'ਤੇ ਪਹੁੰਚਦਾ ਹੈ ਅਤੇ ਧੋਨੀ ਦੀਆਂ ਹਰਕਤਾਂ 'ਤੇ ਸਵਾਲ ਕਰਦਾ ਹੈ, ਜਿਸ 'ਤੇ ਉਹ ਜਵਾਬ ਦਿੰਦੇ ਹੈ ਕਿ ਉਹ ਆਈ. ਪੀ. ਐੱਲ. ਮੈਚ ਦਾ ਇਕ ਰੋਮਾਂਚਕ ਸੁਪਰ ਓਵਰ ਦੇਖ ਰਹੇ ਹਨ। ਫਿਰ ਟ੍ਰੈਫਿਕ ਪੁਲਸ ਕਰਮਚਾਰੀ ਆਈ. ਪੀ. ਐੱਲ. ਦੇ ਦੌਰਾਨ ਇਸ ਨੂੰ ਇਕ ਆਮ ਘਟਨਾ ਮੰਨਦਾ ਹੈ।
ਇਹ ਖ਼ਬਰ ਪੜ੍ਹੋ- PAK v AUS : ਪਹਿਲੇ ਦਿਨ ਦੀ ਖੇਡ ਖਤਮ, ਪਾਕਿ ਦਾ ਸਕੋਰ 245/1
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸ਼ੇਨ ਵਾਰਨ ਦੀਆਂ 7 ਕਹਾਣੀਆਂ, ਜਿਨ੍ਹਾਂ ਨੇ ਉਨ੍ਹਾਂ ਨੂੰ ਬਣਾ ਦਿੱਤਾ ਬੈਡ ਬੁਆਏ ਆਫ ਕ੍ਰਿਕਟ
NEXT STORY