ਰਾਵਲਪਿੰਡੀ- ਸਲਾਮੀ ਬੱਲੇਬਾਜ਼ ਇਮਾਮ ਉਲ ਹੱਕ ਦੇ ਅਜੇਤੂ 132 ਦੌੜਾਂ ਦੀ ਬਦੌਲਤ ਪਾਕਿਸਤਾਨ ਨੇ ਆਸਟਰੇਲੀਆ ਦੇ ਵਿਰੁੱਧ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਪਹਿਲੀ ਪਾਰੀ ਵਿਚ ਇਕ ਵਿਕਟ 'ਤੇ 245 ਦੌੜਾਂ ਦਾ ਮਜ਼ਬੂਤ ਸਕੋਰ ਬਣਾ ਲਿਆ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।
ਇਹ ਖ਼ਬਰ ਪੜ੍ਹੋ- ਆਸਟਰੇਲੀਆਈ ਕ੍ਰਿਕਟਰ ਸ਼ੇਨ ਵਾਰਨ ਦਾ ਦਿਹਾਂਤ
ਇਮਾਮ ਉਲ ਹੱਕ ਅਤੇ ਅਬਦੁੱਲਾਹ ਸ਼ਫੀਕ ਨੇ ਪਹਿਲੇ ਵਿਕਟ ਦੇ ਲਈ 105 ਦੌੜਾਂ ਦੀ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ। ਇਮਾਨ ਨੇ ਇਸ ਤੋਂ ਬਾਅਦ ਅਜ਼ਹਰ ਅਲੀ ਦੇ ਨਾਲ ਦੂਜੇ ਵਿਕਟ ਦੇ ਲਈ ਅਜੇਤੂ 140 ਦੌੜਾਂ ਦੀ ਸਾਂਝੇਦਾਰੀ ਕੀਤੀ। ਆਸਟਰੇਲੀਆ ਦੇ ਗੇਂਦਬਾਜ਼ਾਂ ਨੂੰ ਪੂਰੇ ਦਿਨ ਵਿਕਟ ਦੇ ਲਈ ਤਰਸਣਾ ਪਿਆ। ਇਕਲੌਤੀ ਸਫਲਤਾ ਆਫ ਸਪਿਨਰ ਨਾਥਨ ਲਿਓਨ ਨੂੰ ਮਿਲੀ, ਜਿਨ੍ਹਾਂ ਨੇ ਸ਼ਫੀਕ ਨੂੰ 44 ਦੌੜਾਂ 'ਤੇ ਆਊਟ ਕੀਤਾ। ਸਟੰਪਸ ਦੇ ਸਮੇਂ ਇਮਾਮ ਉਲ ਹੱਕ 271 ਗੇਂਦਾਂ ਵਿਚ 15 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 132 ਦੌੜਾਂ ਬਣਾ ਕੇ ਕ੍ਰੀਜ਼ 'ਤੇ ਸਨ ਜਦਕਿ ਅਜ਼ਹਰ ਅਲੀ 165 ਗੇਂਦਾਂ ਵਿਚ ਚਾਰ ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 65 ਦੌੜਾਂ ਬਣਾ ਕੇ ਡਟੇ ਹੋਏ ਹਨ। ਸ਼ਫੀਕ ਨੇ 105 ਗੇਂਦਾਂ 'ਤੇ 44 ਦੌੜਾਂ ਦੀ ਪਾਰੀ ਵਿਚ ਤਿੰਨ ਚੌਕੇ ਅਤੇ ਇਕ ਛੱਕਾ ਲਗਾਇਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਆਸਟਰੇਲੀਆਈ ਕ੍ਰਿਕਟਰ ਸ਼ੇਨ ਵਾਰਨ ਦਾ ਦਿਹਾਂਤ
NEXT STORY