ਚੇਨਈ– ਚੇਨਈ ਸੁਪਰ ਕਿੰਗਜ਼ ਦਾ ਕਪਤਾਨ ਮਹਿੰਦਰ ਸਿੰਘ ਧੋਨੀ ਆਈ. ਪੀ. ਐੱਲ. ਦੇ ਆਗਾਮੀ ਸੈਸ਼ਨ ਦੀਆਂ ਤਿਆਰੀਆਂ ਲਈ 9 ਮਾਰਚ ਤੋਂ ਸ਼ੁਰੂ ਹੋ ਰਹੇ ਅਭਿਆਸ ਕੈਂਪ ਵਿਚ ਹਿੱਸਾ ਲੈਣ ਇੱਥੇ ਪਹੁੰਚ ਗਿਆ ਹੈ। ਭਾਰਤ ਦਾ ਸਾਬਕਾ ਕਪਤਾਨ ਬੁੱਧਵਾਰ ਦੇਰ ਰਾਤ ਇੱਥੇ ਪਹੁੰਚਿਆ ਤੇ 5 ਦਿਨ ਇਕਾਂਤਵਾਸ ਵਿਚ ਰਹੇਗਾ। ਸੀ. ਐੱਸ. ਕੇ. ਨੇ ਏਅਰਪੋਰਟ ’ਤੇ ਧੋਨੀ ਦੀ ਤਸਵੀਰ ਪੋਸਟ ਕਰਕੇ ਲਿਖਿਆ, ‘‘ਥਲਾਈਵਾ। ਮਾਸਕ ਦੇ ਅੰਦਰ ਦੀ ਮੁਸਕਾਨ। ਸੁਪਰ ਨਾਈਟ। ਹੈਸ਼ਟੈਗ ਡੈਨਕਮਿੰਗ ਵਿਹਸਲ ਪੋਡੂ।’’
ਇਹ ਖ਼ਬਰ ਪੜ੍ਹੋ- IND v ENG : ਇੰਗਲੈਂਡ 205 ਦੌੜਾਂ 'ਤੇ ਢੇਰ, ਭਾਰਤ ਨੇ ਇਕ ਵਿਕਟ 'ਤੇ ਬਣਾਈਆਂ 24 ਦੌੜਾਂ
ਭਾਰਤ ਦਾ ਸਾਬਕਾ ਬੱਲੇਬਾਜ਼ ਅੰਬਾਤੀ ਰਾਇਡੂ ਵੀ ਬੁੱਧਵਾਰ ਨੂੰ ਚੇਨਈ ਪਹੁੰਚ ਗਿਆ ਸੀ ਜਦਕਿ ਟੀਮ ਵਿਚ ਸ਼ਾਮਲ ਤਾਮਿਲਨਾਡੂ ਦੇ ਖਿਡਾਰੀ ਬਾਅਦ ਵਿਚ ਜੁੜਨਗੇ। ਸੀ. ਐੱਸ. ਕੇ. ਦੇ ਸੀ. ਈ. ਓ. ਕੇ. ਐੱਸ. ਵਿਸ਼ਵਨਾਥਨ ਨੇ ਕਿਹਾ ਕਿ ਕੈਂਪ 9 ਮਾਰਚ ਤੋਂ ਸ਼ੁਰੂ ਹੋਵੇਗਾ। ਉਸ ਨੇ ਕਿਹਾ ਕਿ ਜਿਹੜਾ ਵੀ ਖਿਡਾਰੀ ਉਪਲਬੱਧ ਹੋਵੇਗਾ, ਉਹ ਇਸ ਵਿਚ ਹਿੱਸਾ ਲਵੇਗਾ। ਉਸ ਨੇ ਕਿਹਾ, ‘‘ਖਿਡਾਰੀ 5 ਦਿਨ ਇਕਾਂਤਵਾਸ ਵਿਚ ਰਹਿਣਗੇ, ਜਿਸ ਤੋਂ ਬਾਅਦ ਅਭਿਆਸ ਸ਼ੁਰੂ ਕਰਨਗੇ। ਇਸ ਤੋਂ ਇਲਾਵਾ 3 ਨੈਗੇਟਿਵ ਟੈਸਟ ਆਉਣੇ ਜ਼ਰੂਰੀ ਹਨ।’’
ਇਹ ਖ਼ਬਰ ਪੜ੍ਹੋ- ਪਾਕਿ ਸੁਪਰ ਲੀਗ ’ਚ ਕੋਰੋਨਾ ਦੇ 3 ਹੋਰ ਨਵੇਂ ਮਾਮਲੇ
ਆਈ. ਪੀ. ਐੱਲ.-14 ਦੇ ਸਥਾਨ ਅਤੇ ਪ੍ਰੋਗਰਾਮ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ। ਚੇਨਈ ਨੇ ਹਾਲ ਹੀ ਵਿਚ ਹੋਈ ਨਿਲਾਮੀ ਵਿਚ ਇੰਗਲੈਂਡ ਦੇ ਆਲਰਾਊਂਡਰ ਮੋਇਨ ਅਲੀ ਨੂੰ 7 ਕਰੋੜ ਤੇ ਕਰਨਾਟਕ ਦੇ ਆਲਰਾਊਂਡਰ ਕ੍ਰਿਸ਼ਣੱਪਾ ਗੌਤਮ ਨੂੰ 9 ਕਰੋੜ 25 ਲੱਖ ਰੁਪਏ ਵਿਚ ਖਰੀਦਿਆ ਹੈ। ਇਸ ਤੋਂ ਇਲਾਵਾ ਚੇਤੇਸ਼ਵਰ ਪੁਜਾਰਾ ਨੂੰ 50 ਲੱਖ ਰੁਪਏ ਵਿਚ ਖਰੀਦਿਆ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਪਾਕਿ ਸੁਪਰ ਲੀਗ ’ਚ ਕੋਰੋਨਾ ਦੇ 3 ਹੋਰ ਨਵੇਂ ਮਾਮਲੇ
NEXT STORY