ਨਾਗਪੁਰ : ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦਾ ਖਰਾਬ ਸਮਾਂ ਉਸ ਦਾ ਸਾਥ ਨਹੀਂ ਛੱਡ ਰਿਹਾ। ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਟੀ-20 ਸੀਰੀਜ਼ ਵਿਚ ਦੂਜੀ ਵਾਰ ਪੰਤ ਨੇ ਡੀ. ਆਰ. ਐੱਸ. ਵਿਚ ਗੜਬੜੀ ਕੀਤੀ। ਤੀਜੇ ਅਤੇ ਫੈਸਲਾਕੁੰਨ ਮੁਕਾਬਲੇ ਵਿਚ ਪੰਤ ਨੇ ਇਕ ਵਾਰ ਫਿਰ ਗਲਤ ਡੀ. ਆਰ. ਐੱਸ. ਲਿਆ। ਜਿਸ ਤੋਂ ਬਾਅਦ ਕਪਤਾਨ ਰੋਹਿਤ ਵੀ ਕਾਫੀ ਗੁੱਸਾ ਦਿਸੇ। ਮੈਦਾਨ 'ਤੇ ਦਰਸ਼ਕਾਂ ਨੇ ਵੀ ਪੰਤ 'ਤੇ ਗੁੱਸਾ ਜ਼ਾਹਰ ਕਰਦਿਆਂ 'ਧੋਨੀ-ਧੋਨੀ' ਦੇ ਨਾਅਰੇ ਲਗਾਏ। ਨੌਜਵਾਨ ਵਿਕਟਕੀਪਰ ਬੱਲੇਬਾਜ਼ ਲਗਾਤਾਰ ਡੀ. ਆਰ. ਐੱਸ. ਲੈਣ 'ਚ ਗੜਬੜੀ ਕਰ ਰਿਹਾ ਹੈ। ਦਿੱਲੀ ਵਿਚ ਖੇਡੇ ਗਏ ਪਹਿਲੇ ਟੀ-20 ਮੁਕਾਬਲੇ ਵਿਚ ਵੀ ਪੰਤ ਨੇ ਗਲਤ ਸਮੇਂ ਰਿਵਿਊ ਲੈਣ ਲਈ ਕਿਹਾ ਸੀ ਜਦਕਿ ਜ਼ਰੂਰਤ ਪੈਣ 'ਤੇ ਉਹ ਅਜਿਹਾ ਨਹੀਂ ਕਰ ਸਕਿਆ। ਇਸ ਤੋਂ ਇਲਾਵਾ ਰਾਜਕੋਟ ਟੀ-20 ਵਿਚ ਉਸ ਨੇ ਕੀਪਿੰਗ ਵਿਚ ਕਾਫੀ ਗਲਤੀਆਂ ਕੀਤੀਆਂ।
ਰੋਹਿਤ ਨੇ ਠੁਕਰਾ ਦਿੱਤੀ ਸੀ ਪੰਤ ਦੀ ਮੰਗ

ਤੀਜੇ ਟੀ-20 ਮੈਚ ਵਿਚ ਬੰਗਲਾਦੇਸ਼ ਦੀ ਪਾਰੀ ਦੇ 15ਵੇਂ ਓਵਰ ਵਿਚ ਪੰਤ ਨੇ ਖਲੀਲ ਅਹਿਮਦ ਦੀ ਗੇਂਦ 'ਤੇ ਇਕ ਵਾਰ ਫਿਰ ਜ਼ਬਰਦਸਤੀ ਕਪਤਾਨ ਰੋਹਿਤ ਨੂੰ ਡੀ. ਆਰ. ਐੱਸ. ਲੈਣ ਲਈ ਮਜਬੂਰ ਕੀਤਾ। ਇਸ ਗੇਂਦ ਨੂੰ ਅੰਪਾਇਰ ਨੇ ਵਾਈਡ ਕਰਾਰ ਦਿੱਤਾ ਪਰ ਪੰਤ ਨੂੰ ਬੱਲੇ ਨਾਲ ਗੇਂਦ ਲੱਗਣ ਦੀ ਆਵਾਜ ਸੁਣਾਈ ਦਿੱਤੀ ਸੀ। ਉਸ ਨੇ ਕਪਤਾਨ ਨੂੰ ਰਿਵਿਊ ਲੈਣ ਲਈ ਕਿਹਾ। ਸ਼ੁਰੂ ਵਿਚ ਰੋਹਿਤ ਨੇ ਮਨ੍ਹਾ ਕਰ ਦਿੱਤਾ ਅਤੇ ਉਹ ਹੱਥ ਹਿਲਾ ਕੇ ਪੰਤ ਨੂੰ ਮੰਗ ਨੂੰ ਨਕਾਰਦੇ ਰਹੇ ਪਰ ਬਾਅਦ ਵਿਚ ਰੋਹਿਤ ਨੇ ਡੀ. ਆਰ. ਐੱਸ. ਲੈਣ ਦਾ ਫੈਸਲਾ ਲੈ ਲਿਆ। ਜਦੋਂ ਰਿਵਿਊ ਵਿਚ ਦੇਖਿਆ ਗਿਆ ਤਾਂ ਗੇਂਦ ਬੱਲੇ ਤੋਂ ਕਾਫੀ ਦੂਰ ਸੀ। ਇਹ ਦੇਖ ਕੇ ਰੋਹਿਤ ਸ਼ਰਮਾ ਕਾਫੀ ਨਿਰਾਸ਼ ਅਤੇ ਨਾਰਾਜ਼ ਦਿਸੇ।ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦਾ ਖਰਾਬ ਸਮਾਂ ਉਸ ਦਾ ਸਾਥ ਨਹੀਂ ਛੱਡ ਰਿਹਾ
ਮੈਦਾਨ 'ਚ ਲੱਗੇ ਧੋਨੀ-ਧੋਨੀ ਦੇ ਨਾਅਰੇ\

ਪੰਤ ਦੀ ਖਰਾਬ ਵਿਕਟੀਪਿੰਗ ਤੋਂ ਬਾਅਦ ਮੈਦਾਨ ਵਿਚ ਧੋਨੀ-ਧੋਨੀ ਦੇ ਨਾਅਰੇ ਲੱਗਣ ਲੱਗੇ। ਦੱਸ ਦਈਏ ਕਿ ਇਸ ਮੁਕਾਬਲੇ ਵਿਚ ਰਿਸ਼ਭ ਪੰਤ ਬੱਲੇ ਨਾਲ ਪ੍ਰਦਰਸ਼ਨ ਕਰਨ 'ਚ ਅਸਫਲ ਰਹੇ। ਉਹ 9 ਗੇਂਦਾਂ ਖੇਡਣ ਤੋਂ ਬਾਅਦ ਸਿਰਫ 6 ਦੌੜਾਂ ਹੀ ਬਣਾ ਸਕੇ। ਗੇਂਦ ਦਾ ਉਸ ਦੇ ਬੱਲੇ ਨਾਲ ਸੰਪਰਕ ਹੀ ਨਹੀਂ ਹੋ ਰਿਹਾ ਸੀ ਜਦਕਿ ਉਸ ਦੇ ਸਾਥੀ ਅਤੇ ਦਿੱਲੀ ਕੈਪੀਟਲਸ ਦੇ ਕਪਤਾਨ ਸ਼੍ਰੇਅਸ ਅਈਅਰ ਆਰਾਮ ਨਾਲ ਬੱਲੇਬਾਜ਼ੀ ਕਰ ਰਹੇ ਸੀ। ਇਸ ਪੂਰੀ ਸੀਰੀਜ਼ ਵਿਚ ਪੰਤ ਨੇ ਬੱਲੇ ਦੇ ਨਾਲ-ਨਾਲ ਕੀਪਿੰਗ ਵਿਚ ਵੀ ਨਿਰਾਸ਼ ਕੀਤਾ ਹੈ। ਉਹ ਲਗਾਤਾਰ ਆਲੋਚਕਾਂ ਦੇ ਨਿਸ਼ਾਨੇ 'ਤੇ ਰਹੇ ਹਨ।
ਦੀਪਕ ਚਾਹਰ ਦੀ ਟੀ-20 ਕੌਮਾਂਤਰੀ ਰੈਂਕਿੰਗ 'ਚ ਲੰਬੀ ਛਾਲ, ਜਾਣੋ ਹੋਰਨਾਂ ਕ੍ਰਿਕਟਰਾਂ ਬਾਰੇ ਵੀ
NEXT STORY