ਖੇਡ ਡੈਸਕ- ਭਾਰਤ ਦੇ ਸਾਬਕਾ ਵਿਕਟਕੀਪਰ-ਬੱਲੇਬਾਜ਼ ਅਤੇ ਕਪਤਾਨ ਐੱਮ. ਐੱਸ. ਧੋਨੀ ਨੇ ਹੋਲੀ ਦੇ ਮੌਕੇ 'ਤੇ ਰਾਂਚੀ ਦੇ ਲੋਕਾਂ ਨੂੰ ਇਕ ਖਾਸ ਤੋਹਫਾ ਦਿੱਤਾ ਹੈ। ਧੋਨੀ 3 ਦਿਨਾਂ ਦੇ ਲਈ ਆਪਣਾ ਰਾਂਚੀ ਸਥਿਤ ਫਾਰਮ ਹਾਊਸ ਆਮ ਜਨਤਾ ਦੇ ਲਈ ਖੋਲ੍ਹ ਦੇਣਗੇ ਤਾਂਕਿ ਲੋਕਾਂ ਨੂੰ ਹੋਲੀ ਖੇਡਣ ਵਿਚ ਕੋਈ ਦਿੱਕਤ ਨਾ ਆਵੇ। ਇਹ ਫਾਰਮ ਹਾਊਸ 17, 18 ਅਤੇ 19 ਮਾਰਚ ਤੱਕ ਖੋਲ੍ਹਿਆ ਰਹੇਗਾ। ਕੋਈ ਵੀ ਵਿਅਕਤੀ ਫਾਰਮ ਹਾਊਸ ਜਾ ਕੇ ਸਬਜ਼ੀਆਂ ਅਤੇ ਸਟ੍ਰਾਬੇਰੀ ਵੀ ਖਰੀਦ ਸਕਦਾ ਹੈ।
ਇਹ ਖ਼ਬਰ ਪੜ੍ਹੋ- ENG v WI : ਰੂਟ ਦਾ ਟੈਸਟ ਕ੍ਰਿਕਟ 'ਚ 25ਵਾਂ ਸੈਂਕੜਾ, ਇਨ੍ਹਾਂ ਦਿੱਗਜਾਂ ਨੂੰ ਛੱਡਿਆਂ ਪਿੱਛੇ
ਧੋਨੀ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਬਾਅਦ ਹੀ ਆਪਣੇ ਈਜਾ ਫਾਰਮ ਵਿਚ ਵੱਡੇ ਪੱਧਰ 'ਤੇ ਸਟ੍ਰਾਬੇਰੀ, ਪਪੀਤਾ ਅਤੇ ਅਮਰੂਦ, ਤਰਬੂਜ, ਮਟਰ, ਸ਼ਿਮਲਾ ਮਿਰਚ ਦੇ ਨਾਲ-ਨਾਲ ਹੋਰ ਫਲਾਂ ਅਤੇ ਸਬਜ਼ੀਆਂ ਦੀ ਖੇਤੀ ਕਰ ਰਹੇ ਹਨ। ਧੋਨੀ ਦੇ ਫਾਰਮ ਹਾਊਸ 'ਚ ਆਉਣ ਦੀ ਇਜਾਜ਼ਤ ਆਮ ਤੌਰ 'ਤੇ ਲੋਕਾਂ ਨੂੰ ਨਹੀਂ ਮਿਲਦੀ ਪਰ ਇਸ ਵਾਰ ਧੋਨੀ ਨੇ ਕਈ ਸਾਲ ਬਾਅਦ ਇਸ ਨੂੰ ਆਮ ਲੋਕਾਂ ਦੇ ਲਈ ਖੋਲ੍ਹ ਦਿੱਤਾ ਹੈ।
ਆਈ.ਪੀ.ਐੱਲ. 2022:- ਚੇਨਈ ਟੀਮ
ਰਵਿੰਦਰ ਜਡੇਜਾ, ਮਹਿੰਦਰ ਸਿੰਘ ਧੋਨੀ, ਮੋਈਨ ਅਲੀ, ਰਿਤੁਰਾਜ ਗਾਇਕਵਾੜ, ਡਵੇਨ ਬ੍ਰਾਵੋ, ਅੰਬਾਤੀ ਰਾਇਡੂ, ਡਵੇਨ ਪ੍ਰੀਟੋਰੀਅਸ, ਮਿਸ਼ੇਲ ਸੇਂਟਨਰ, ਸੁਭਰਾਂਸ਼ੂ ਸੇਨਾਪਤੀ, ਐਡਮ ਮਿਲਨੇ, ਮੁਕੇਸ਼ ਚੌਧਰੀ, ਪ੍ਰਸ਼ਾਂਤ ਸੋਲੰਕੀ, ਸੀ ਹਰਿ ਨਿਸ਼ਾਂਤ, ਐੱਨ ਜਗਦੀਸਨ, ਕ੍ਰਿਸ ਜੋਰਡਨ, ਕੇ ਭਗਤ ਵਰਮਾ। ਰੌਬਿਨ ਉਥੱਪਾ, ਦੀਪਕ ਚਾਹਰ, ਕੇ. ਐੱਮ ਆਸਿਫ਼, ਤੁਸ਼ਾਰ ਦੇਸ਼ਪਾਂਡੇ, ਕੇ.ਐੱਮ. ਆਸਿਫ਼, ਸ਼ਿਵਮ ਦੂਬੇ, ਮਹੇਸ਼ ਥੀਕਸ਼ਾਨਾ, ਰਾਜਵਰਧਨ ਹੈਂਗਰਗੇਕਰ, ਸਮਰਜੀਤ ਸਿੰਘ, ਡੇਵੋਨ ਕਾਨਵੇ।
ਚੇਨਈ ਸੁਪਰ ਕਿੰਗਜ਼ ਦੇ ਮੈਚ
26 ਮਾਰਚ:- ਬਨਾਮ ਕੋਲਕਾਤਾ ਨਾਈਟ ਰਾਈਡਰਜ਼ ਵਾਨਖੇੜੇ ਸਟੇਡੀਅਮ
31 ਮਾਰਚ:- ਬਨਾਮ ਲਖਨਊ ਸੁਪਰ ਜਾਇੰਟਸ, ਬ੍ਰੇਬੋਰਨ- ਸੀ. ਸੀ. ਆਈ.
3 ਅਪ੍ਰੈਲ :- ਬ੍ਰੇਬੋਰਨ ਬਨਾਮ ਪੰਜਾਬ ਕਿੰਗਜ਼- ਸੀ. ਸੀ. ਆਈ.
9 ਅਪ੍ਰੈਲ:- ਬਨਾਮ ਸਨਰਾਈਜ਼ਰਸ ਹੈਦਰਾਬਾਦ ਡੀਵਾਈ ਪਾਟਿਲ ਸਟੇਡੀਅਮ
12 ਅਪ੍ਰੈਲ:- ਬਨਾਮ ਰਾਇਲ ਚੈਲੇਂਜਰਜ਼ ਬੈਂਗਲੁਰੂ, ਡੀਵਾਈ ਪਾਟਿਲ ਸਟੇਡੀਅਮ
17 ਅਪ੍ਰੈਲ:- ਬਨਾਮ ਗੁਜਰਾਤ ਟਾਇਟਨਸ, ਐੱਮ. ਸੀ. ਏ. ਸਟੇਡੀਅਮ- ਪੁਣੇ
21 ਅਪ੍ਰੈਲ:- ਬਨਾਮ ਮੁੰਬਈ ਇੰਡੀਅਨਜ਼, ਡੀਵਾਈ ਪਾਟਿਲ ਸਟੇਡੀਅਮ
25 ਅਪ੍ਰੈਲ:- ਬਨਾਮ ਪੰਜਾਬ ਕਿੰਗਜ਼, ਵਾਨਖੇੜੇ ਸਟੇਡੀਅਮ
1 ਮਈ:- ਬਨਾਮ ਸਨਰਾਈਜ਼ਰਜ਼ ਹੈਦਰਾਬਾਦ, ਐੱਮ.ਸੀ. ਏ. ਸਟੇਡੀਅਮ- ਪੁਣੇ
4 ਮਈ:- ਬਨਾਮ ਰਾਇਲ ਚੈਲੇਂਜਰਜ਼ ਬੈਂਗਲੁਰੂ, ਐੱਮ.ਸੀ.ਏ. ਸਟੇਡੀਅਮ- ਪੁਣੇ
8 ਮਈ:- ਬਨਾਮ ਦਿੱਲੀ ਕੈਪੀਟਲਜ਼, ਡੀਵਾਈ ਪਾਟਿਲ ਸਟੇਡੀਅਮ
12 ਮਈ:- ਬਨਾਮ ਮੁੰਬਈ ਇੰਡੀਅਨਜ਼, ਵਾਨਖੇੜੇ ਸਟੇਡੀਅਮ
15 ਮਈ:- ਬਨਾਮ ਗੁਜਰਾਤ ਟਾਈਟਨਸ, ਵਾਨਖੇੜੇ ਸਟੇਡੀਅਮ
20 ਮਈ:- ਬਨਾਮ ਰਾਜਸਥਾਨ ਰਾਇਲਜ਼, ਬ੍ਰੇਬੋਰਨ - ਸੀ.ਸੀ.ਆਈ.
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ENG v WI : ਰੂਟ ਦਾ ਟੈਸਟ ਕ੍ਰਿਕਟ 'ਚ 25ਵਾਂ ਸੈਂਕੜਾ, ਇਨ੍ਹਾਂ ਦਿੱਗਜਾਂ ਨੂੰ ਛੱਡਿਆਂ ਪਿੱਛੇ
NEXT STORY