ਸਪੋਰਟਸ ਡੈਸਕ- IPL 2025 ਸੀਜ਼ਨ ਦਾ ਪਹਿਲਾ ਮੈਚ ਜਿੱਤ ਕੇ ਪੰਜਾਬ ਕਿੰਗਜ਼ ਨੇ ਜੇਤੂ ਸ਼ੁਰੂਆਤ ਕੀਤੀ ਹੈ। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2025 ਸੀਜ਼ਨ ਦਾ ਮੈਚ ਨੰਬਰ-5 ਗੁਜਰਾਤ ਟਾਈਟਨਜ਼ (ਜੀਟੀ) ਅਤੇ ਪੰਜਾਬ ਕਿੰਗਜ਼ (ਪੀਬੀਕੇਐਸ) ਵਿਚਕਾਰ ਬਹੁਤ ਰੋਮਾਂਚਕ ਰਿਹਾ। ਮੰਗਲਵਾਰ (25 ਮਾਰਚ) ਨੂੰ ਅਹਿਮਦਾਬਾਦ ਵਿੱਚ ਖੇਡੇ ਗਏ ਇਸ ਮੈਚ ਵਿੱਚ ਸ਼੍ਰੇਅਸ ਅਈਅਰ ਦੀ ਕਪਤਾਨੀ ਵਾਲੀ ਪੰਜਾਬ ਦੀ ਟੀਮ ਨੇ 11 ਦੌੜਾਂ ਨਾਲ ਜਿੱਤ ਹਾਸਲ ਕੀਤੀ।
ਮੈਚ ਵਿੱਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬ ਦੀ ਟੀਮ ਨੇ 244 ਦੌੜਾਂ ਦਾ ਟੀਚਾ ਰੱਖਿਆ। ਜਵਾਬ ਵਿੱਚ ਗੁਜਰਾਤ ਦੀ ਟੀਮ 5 ਵਿਕਟਾਂ ਗੁਆ ਕੇ ਸਿਰਫ਼ 232 ਦੌੜਾਂ ਹੀ ਬਣਾ ਸਕੀ। ਸਾਈਂ ਸੁਦਰਸ਼ਨ ਨੇ ਟੀਮ ਲਈ 41 ਗੇਂਦਾਂ ਵਿੱਚ 74 ਦੌੜਾਂ ਦੀ ਸਭ ਤੋਂ ਵੱਧ ਪਾਰੀ ਖੇਡੀ। ਜਦੋਂ ਕਿ ਜੋਸ ਬਟਲਰ ਨੇ 33 ਗੇਂਦਾਂ ਵਿੱਚ 54 ਦੌੜਾਂ ਬਣਾਈਆਂ।
ਸ਼ੇਰਫੇਨ ਰਦਰਫੋਰਡ ਨੇ 28 ਗੇਂਦਾਂ ਵਿੱਚ 46 ਦੌੜਾਂ ਬਣਾਈਆਂ ਪਰ ਉਹ ਟੀਮ ਨੂੰ ਜਿੱਤ ਵੱਲ ਨਹੀਂ ਲੈ ਜਾ ਸਕਿਆ। ਪੰਜਾਬ ਕਿੰਗਜ਼ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਅਰਸ਼ਦੀਪ ਸਿੰਘ ਨੇ 2 ਵਿਕਟਾਂ ਲਈਆਂ। ਜਦੋਂ ਕਿ ਮਾਰਕੋ ਜੌਨਸਨ ਅਤੇ ਗਲੇਨ ਮੈਕਸਵੈੱਲ ਨੂੰ 1-1 ਸਫਲਤਾ ਮਿਲੀ।
GT vs PBKS : ਕਪਤਾਨ ਅਈਅਰ ਦੀ ਧਮਾਕੇਦਾਰ ਪਾਰੀ, ਗੁਜਰਾਤ ਨੂੰ ਦਿੱਤਾ 244 ਦੌੜਾਂ ਦਾ ਟੀਚਾ
NEXT STORY