ਚੇਨਈ, (ਭਾਸ਼ਾ) ਮੁੰਬਈ ਦੇ ਧਰੁਵ ਚਵਾਨ ਨੇ ਮੰਗਲਵਾਰ ਨੂੰ ਇੱਥੇ ਪੋਲੋ ਕੱਪ ਇੰਡੀਆ 2024 ਰੇਸਿੰਗ ਮੁਕਾਬਲੇ ਵਿਚ ਆਦਿਤਿਆ ਪਟਨਾਇਕ ਨੂੰ ਹਰਾ ਕੇ ਖਿਤਾਬ ਜਿੱਤ ਲਿਆ। ਓਜਸ ਸੁਰਵੇ ਤੀਜੇ ਸਥਾਨ ’ਤੇ ਰਿਹਾ।
ਆਦਿਤਿਆ ਨੇ ਮਦਰਾਸ ਇੰਟਰਨੈਸ਼ਨਲ ਸਰਕਟ 'ਤੇ ਪਹਿਲੀ ਰੇਸ ਜਿੱਤ ਕੇ ਲੀਡ ਹਾਸਲ ਕੀਤੀ ਪਰ ਧਰੁਵ ਨੇ ਅਗਲੀ ਰੇਸ ਜਿੱਤ ਕੇ ਲੀਡ ਲੈ ਲਈ। ਆਦਿਤਿਆ ਨੇ ਦੂਜੇ ਦੌਰ ਦੀ ਪਹਿਲੀ ਰੇਸ ਜਿੱਤ ਲਈ ਪਰ ਧਰੁਵ ਨੇ ਆਪਣੇ ਪ੍ਰਦਰਸ਼ਨ 'ਚ ਜ਼ਿਆਦਾ ਨਿਰੰਤਰਤਾ ਦਿਖਾਈ ਅਤੇ ਬਾਕੀ ਰੇਸ 'ਚ ਅਹਿਮ ਅੰਕ ਹਾਸਲ ਕਰਕੇ ਖਿਤਾਬ ਜਿੱਤ ਲਿਆ। ਰੋਮਿਰ ਆਰੀਆ ਨੂੰ 'ਸੀਜ਼ਨ ਦਾ ਸਰਵੋਤਮ ਰੂਕੀ' ਚੁਣਿਆ ਗਿਆ ਜਦੋਂਕਿ ਮੁੰਜਾਲ ਸਾਵਲਾ ਨੇ ਮਾਸਟਰ ਚੈਂਪੀਅਨਸ਼ਿਪ ਜਿੱਤੀ।
ਬੰਗਲਾਦੇਸ਼ ਨੂੰ ਪਾਕਿ ਦੇ ਤੇਜ਼ ਗੇਂਦਬਾਜ਼ਾਂ ਦੀ ਚੁਣੌਤੀ ਤੋਂ ਨਿਪਟਣ ਲਈ ਸ਼ਾਕਿਬ 'ਤੇ ਭਰੋਸਾ
NEXT STORY