ਕੋਲੰਬੋ : ਭਾਰਤੀ ਵਿਕਟਕੀਪਰ ਬੱਲੇਬਾਜ਼ ਧਰੁਵ ਜੁਰੇਲ ਨੇ ਕੋਲੰਬੋ ਵਿਖੇ ਸ਼੍ਰੀਲੰਕਾ ਵਿਰੁੱਧ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਆਪਣੇ ਟੈਸਟ ਕਰੀਅਰ ਦਾ ਦੂਜਾ ਸੈਂਕੜਾ ਜੜਦਿਆਂ ਅਜੇਤੂ 115 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਸੈਂਕੜਾ ਪੂਰਾ ਕਰਨ ਤੋਂ ਬਾਅਦ ਉਨ੍ਹਾਂ ਦੇ ਖਾਸ ਅੰਦਾਜ਼ ਵਿੱਚ ਮਨਾਏ ਗਏ ਜਸ਼ਨ ਨੇ ਸਭ ਦਾ ਧਿਆਨ ਖਿੱਚਿਆ। ਜੁਰੇਲ ਨੇ ਪਹਿਲਾਂ ਮੈਦਾਨ 'ਤੇ ਸਲਾਮ ਕੀਤਾ ਅਤੇ ਫਿਰ ਆਪਣੇ ਬਾਈਸੈਪਸ 'ਤੇ ਬਣੇ 'ਜੈ ਜਵਾਨ, ਜੈ ਕਿਸਾਨ' ਦੇ ਟੈਟੂ ਨੂੰ ਦਿਖਾਇਆ। ਜੁਰੇਲ ਨੇ ਇਸ ਭਾਵੁਕ ਕਹਾਣੀ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਦਾਦਾ ਜੀ ਕਿਸਾਨ ਸਨ ਅਤੇ ਪਿਤਾ ਦੇਸ਼ ਦੇ ਸੈਨਿਕ (ਫੌਜੀ) ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਲਾਮੀ ਉਨ੍ਹਾਂ ਦੇ ਪਿਤਾ ਅਤੇ ਦਾਦਾ ਜੀ ਦੇ ਸਨਮਾਨ ਵਿੱਚ ਸੀ ਕਿਉਂਕਿ ਉਹ ਆਪਣੀਆਂ ਜੜ੍ਹਾਂ ਨੂੰ ਕਦੇ ਭੁੱਲਣਾ ਨਹੀਂ ਚਾਹੁੰਦੇ।
ਆਪਣੇ ਸੈਂਕੜੇ ਦੀ ਯਾਤਰਾ ਦੌਰਾਨ ਜੁਰੇਲ ਜਦੋਂ 99 ਦੌੜਾਂ 'ਤੇ ਸਨ, ਤਾਂ ਸ਼੍ਰੀਲੰਕਾਈ ਗੇਂਦਬਾਜ਼ ਅਸੀਥਾ ਫਰਨਾਂਡੋ ਅਤੇ ਫੀਲਡਰਾਂ ਨੇ ਉਨ੍ਹਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਜੁਰੇਲ ਨੇ ਤੇਜ਼ੀ ਨਾਲ ਦੌੜ ਕੇ ਅਤੇ ਸ਼ਾਨਦਾਰ ਡਾਈਵ ਲਗਾ ਕੇ ਆਪਣਾ ਸੈਂਕੜਾ ਪੂਰਾ ਕੀਤਾ। ਉਨ੍ਹਾਂ ਨੇ ਮਿਡਲ ਆਰਡਰ ਵਿੱਚ ਰਿਸ਼ਭ ਪੰਤ (63 ਦੌੜਾਂ) ਨਾਲ 112 ਦੌੜਾਂ ਦੀ ਅਹਿਮ ਸਾਂਝੇਦਾਰੀ ਕੀਤ ਹਾਲਾਂਕਿ, ਰਿਸ਼ਭ ਪੰਤ ਦੇ ਸੱਜੇ ਮੋਢੇ ਵਿੱਚ ਸੱਟ ਲੱਗਣ ਕਾਰਨ ਜੁਰੇਲ ਨੇ ਮੈਚ ਵਿੱਚ ਵਿਕਟਕੀਪਿੰਗ ਦੀ ਜ਼ਿੰਮੇਵਾਰੀ ਵੀ ਸੰਭਾਲੀ। ਜੁਰੇਲ ਨੇ ਆਪਣੀ ਪਾਰੀ ਦੌਰਾਨ ਮੁਹੰਮਦ ਸਿਰਾਜ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਨੇ 29 ਗੇਂਦਾਂ ਦਾ ਸਾਹਮਣਾ ਕਰਦਿਆਂ ਜੁਰੇਲ ਨੂੰ ਸੈਂਕੜਾ ਪੂਰਾ ਕਰਨ ਦਾ ਮੌਕਾ ਦਿੱਤਾ। ਭਾਰਤ ਨੇ ਆਪਣੀ ਪਹਿਲੀ ਪਾਰੀ 503/9 'ਤੇ ਘੋਸ਼ਿਤ ਕੀਤੀ।
ਈ. ਸੀ. ਬੀ. ਨੇ ਬ੍ਰਾਇਡਨ ਕਾਰਸ ਦੀ ਹਥਕੜੀ ਵਾਲੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ
NEXT STORY