ਸਪੋਰਟਸ ਡੈਸਕ– ਇੰਗਲੈਂਡ ਐਂਡ ਵੇਲਜ਼ ਕ੍ਰਿਕਟ (ਈ. ਸੀ. ਬੀ.) ਨੇ ਤੇਜ਼ ਗੇਂਦਬਾਜ਼ ਬ੍ਰਾਇਡਨ ਕਾਰਸ ਨੂੰ ਸ਼ਨੀਵਾਰ ਰਾਤ ਡਰਬੀ ਦੇ ਇਕ ਨਾਈਟ ਕਲੱਬ ਦੇ ਕੋਲ ਹਥਕੜੀ ਲਾ ਕੇ ਪੁਲਸ ਵੱਲੋਂ ਲੈ ਕੇ ਜਾਣ ਵਾਲੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿਛਲੇ ਇਕ ਸਾਲ ’ਚ ਇਹ ਇੰਗਲੈਂਡ ਕ੍ਰਿਕਟ ਨਾਲ ਜੁੜਿਆ ਮੈਦਾਨ ਤੋਂ ਬਾਹਰ ਦਾ ਇਕ ਹੋਰ ਵਿਵਾਦ ਹੈ, ਜਿਸ ਨੇ ਟੀਮ ਦੇ ਪੇਸ਼ੇਵਰ ਅਕਸ ’ਤੇ ਸਵਾਲ ਖੜ੍ਹੇ ਕੀਤੇ ਹਨ। ਲਗਾਤਾਰ ਸਾਹਮਣੇ ਆ ਰਹੀਆਂ ਅਜਿਹੀਆਂ ਘਟਨਾਵਾਂ ਨੇ ਇੰਗਲਿਸ਼ ਕ੍ਰਿਕਟ ਤੇ ਉਸ ਦੇ ਸ਼ਰਾਬ ਸੱਭਿਆਚਾਕਰ ਨੂੰ ਲੈ ਕੇ ਬਹਿਸ ਨੂੰ ਫਿਰ ਤੋਂ ਹਵਾ ਦੇ ਦਿੱਤੀ ਹੈ।
ਕਾਰਸ ਪਾਕਿਸਤਾਨ ਵਿਰੁੱਧ ਪਹਿਲੇ ਦੋ ਟੈਸਟ ਮੈਚਾਂ ਲਈ ਇੰਗਲੈਂਡ ਦੀ ਟੀਮ ਦਾ ਹਿੱਸਾ ਹੈ ਪਰ ਆਖਰੀ-11 ’ਚ ਜਗ੍ਹਾ ਨਾ ਮਿਲਣ ਤੋਂ ਬਾਅਦ ਉਸ ਨੂੰ ਕਾਊਂਟੀ ਚੈਂਪੀਅਨਸ਼ਿਪ ’ਚ ਡਰਹਮ ਵੱਲੋਂ ਖੇਡਣ ਲਈ ਰਿਲੀਜ਼ ਕੀਤਾ ਗਿਆ ਸੀ। ਡਰਬੀਸ਼ਾਇਰ ਵਿਰੁੱਧ ਉਸ ਨੇ 26 ਦੌੜਾਂ ਬਣਾਈਆਂ ਤੇ ਮੈਚ ’ਚ 82 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਡਰਹਮ ਨੇ ਇਹ ਮੁਕਾਬਲਾ 3 ਦਿਨ ਦੇ ਅੰਦਰ ਜਿੱਤ ਲਿਆ, ਜਿਸ ਤੋਂ ਬਾਅਦ ਕਾਰਸ ਆਪਣੇ ਸਾਥੀਆਂ ਨਾਲ ਜਸ਼ਨ ਮਨਾ ਰਿਹਾ ਸੀ, ਉਦੋਂ ਇਹ ਘਟਨਾ ਹੋਈ।
ਕਾਰਸ ਦੀ ਇਕ ਛੋਟੀ ਵੀਡੀਓ ਐਤਵਾਰ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਅਤੇ ਬਾਅਦ ’ਚ ਟੈਲੀਗ੍ਰਾਫ ਨੇ ਵੀ ਉਸ ਨੂੰ ਪ੍ਰਕਾਸ਼ਿਤ ਕੀਤਾ। ਵੀਡੀਓ ’ਚ ਕਾਰਸ ਹਥਕੜੀ ਲਾਏ ਹੋਏ, ਹੱਥ ਪਿੱਛੇ ਬੰਨ੍ਹੇ, ਪੁਲਸ ਅਧਿਕਾਰੀਆਂ ਨਾਲ ਘਿਰਿਆ ਦਿਖਾਈ ਦਿੰਦਾ ਹੈ ਅਤੇ ਆਪਣੇ ਡਰਹਮ ਟੀਮ ਦੇ ਸਾਥੀ ਮੈਥਿਊ ਪੌਟਸ ਨਾਲ ਗੱਲਬਾਤ ਕਰ ਰਿਹਾ ਹੈ। ਇੰਗਲੈਂਡ ਦੇ ਸਾਬਕਾ ਕਪਤਾਨ ਬੇਨ ਸਟੋਕਸ, ਜਿਸ ਨੇ ਸ਼ਨੀਵਾਰ ਨੂੰ ਡਰਹਮ ਨੂੰ ਜਿੱਤ ਦਿਵਾਉਣ ’ਚ ਅਹਿਮ ਭੂਮਿਕਾ ਨਿਭਾਈ ਸੀ, ਵੀ ਵੀਡੀਓ ’ਚ ਪਿੱਛੇ ਖੜ੍ਹਾ ਨਜ਼ਰ ਆ ਰਿਹਾ ਹੈ।
ਈ. ਸੀ. ਬੀ. ਨੇ ਐਤਵਾਰ ਨੂੰ ਕਿਹਾ, ‘‘ਸਾਨੂੰ ਡਰਬੀ ’ਚ ਬੀਤੀ ਰਾਤ ਹੋਈ ਦੱਸੀ ਜਾ ਰਹੀ ਇਕ ਘਟਨਾ ਦੀ ਜਾਣਕਾਰੀ ਹੈ ਅਤੇ ਅਸੀਂ ਫਿਲਹਾਲ ਇਸ ਦੀ ਜਾਂਚ ਕਰ ਰਹੇ ਹਾਂ। ਜਿਵੇਂ ਹੀ ਸੰਭਵ ਹੋਵੇਗਾ, ਅਸੀਂ ਅੱਗੇ ਦੀ ਜਾਣਕਾਰੀ ਦੇਵਾਂਗੇ। ਡਰਬੀ ਸ਼ਾਇਰ ਪੁਲਸ ਤੋਂ ਵੀ ਪ੍ਰਤੀਕਿਰਿਆ ਮੰਗੀ ਗਈ, ਜਦਕਿ ਡਰਹਮ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।’’
ਪ੍ਰਣੇਸ਼ ਨੇ ਰਚਿਆ ਇਤਿਹਾਸ, ਜਿੱਤਿਆ ਵੱਕਾਰੀ ਕਨਿਜ਼ਾ ਓਪਨ ਸ਼ਤਰੰਜ ਖਿਤਾਬ
NEXT STORY