ਪੁਣੇ- ਚੇਨਈ ਸੁਪਰਕਿੰਗਜ਼ ਦੇ ਕਪਤਾਨ ਰਵਿੰਦਰ ਜਡੇਜਾ ਨੇ ਇੰਡੀਅਨ ਪ੍ਰੀਮੀਅਰ ਲੀਗ 'ਚ ਐਤਵਾਰ ਨੂੰ ਇੱਥੇ ਗੁਜਰਾਤ ਟਾਇਟਨਸ ਦੇ ਵਿਰੁੱਧ ਤਿੰਨ ਵਿਕਟਾਂ ਦੀ ਹਾਰ ਤੋਂ ਬਾਅਦ ਸਵੀਕਾਰ ਕੀਤਾ ਕਿ ਉਸਦੀ ਟੀਮ ਡੈਥ ਓਵਰਾਂ ਵਿਚ ਉਮੀਦ ਦੇ ਅਨੁਸਾਰ ਗੇਂਦਬਾਜ਼ੀ ਨਹੀਂ ਕਰ ਸਕੀ, ਜਿਸ ਦਾ ਖਮਿਆਜ਼ਾ ਉਨਾਂ ਨੂੰ ਭੁਗਤਨਾ ਪਿਆ। ਜਡੇਜਾ ਨੇ ਕਿਹਾ ਕਿ ਅਸੀਂ ਵਧੀਆ ਸ਼ੁਰੂਆਤ ਕੀਤੀ ਸੀ। ਗੇਂਦਬਾਜ਼ੀ ਇਕਾਈ ਦੇ ਰੂਪ ਵਿਚ ਪਹਿਲੇ 6 ਓਵਰ ਕਾਫੀ ਵਧੀਆ ਸੀ ਪਰ ਮਿਲਰ ਨੂੰ ਸਿਹਰਾ ਜਾਂਦਾ ਹੈ। ਉਸ ਨੇ ਵਧੀਆ ਕ੍ਰਿਕਟ ਸ਼ਾਟ ਖੇਡੇ। ਜਦੋਂ ਅਸੀਂ ਬੱਲੇਬਾਜ਼ੀ ਕਰ ਰਹੇ ਸੀ ਤਾਂ ਗੇਂਦ ਰੁਕ ਕੇ ਆ ਰਹੀ ਸੀ ਜਿਸ ਨਾਲ ਅਸੀਂ ਸੋਚਿਆ ਕਿ 169 ਦੌੜਾਂ ਹੀ ਕਾਫੀ ਹੋਣਗੀਆਂ।

ਇਹ ਖ਼ਬਰ ਪੜ੍ਹੋ- ਪੰਜਾਬ ਦੇ ਵਿਰੁੱਧ ਭੁਵਨੇਸ਼ਵਰ ਨੇ ਬਣਾਇਆ ਇਹ ਰਿਕਾਰਡ, ਇਨ੍ਹਾਂ ਗੇਂਦਬਾਜ਼ਾਂ ਨੂੰ ਛੱਡਿਆ ਪਿੱਛੇ
ਜੌਰਡਨ ਅਨੁਭਵੀ ਗੇਂਦਬਾਜ਼ ਹੈ ਇਸ ਲਈ ਅਸੀਂ 20ਵੇਂ ਓਵਰ ਵਿਚ ਉਸਦੇ ਨਾਲ ਜਾਣ ਦਾ ਫੈਸਲਾ ਕੀਤਾ। ਉਹ ਚਾਰ ਜਾਂ ਪੰਜ ਯਾਰਕਰ ਸੁੱਟ ਸਕਦਾ ਹੈ ਪਰ ਬਦਕਿਮਸਤੀ ਨਾਲ ਅੱਜ ਅਜਿਹਾ ਨਹੀਂ ਹੋਇਆ। ਸੁਪਰ ਕਿੰਗਜ਼ ਦੇ 170 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਟਾਇਟਨਸ ਨੇ 16 ਦੌੜਾਂ 'ਤੇ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ ਪਰ ਡੇਵਿਡ ਮਿਲਰ ਨੇ 51 ਗੇਂਦਾਂ ਵਿਚ 8 ਚੌਕਿਆਂ ਅਤੇ 6 ਛੱਕਿਆਂ ਦੀ ਮਦਦ ਨਾਲ ਅਜੇਤੂ 94 ਦੌੜਾਂ ਦੀ ਪਾਰੀ ਖੇਡਣ ਤੋਂ ਇਲਾਵਾ ਕਪਤਾਨ ਰਾਸ਼ਿਦ ਖਾਨ (21 ਗੇਂਦਾਂ 'ਚ 40 ਦੌੜਾਂ, 2 ਚੌਕੇ, ਤਿੰਨ ਛੱਕੇ) ਦੇ ਨਾਲ 6ਵੇਂ ਵਿਕਟ ਦੇ ਲਈ 70 ਦੌੜਾਂ ਦੀ ਤੂਫਾਨੀ ਸਾਂਝੇਦਾਰੀ ਕੀਤੀ, ਜਿਸ ਨਾਲ ਟੀਮ ਨੇ ਇਕ ਗੇਂਦ ਰਹਿੰਦੇ ਹੋਏ 7 ਵਿਕਟਾਂ 'ਤੇ 170 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।
ਇਹ ਖ਼ਬਰ ਪੜ੍ਹੋ- Ash Barty ਦੇ ਸੰਨਿਆਸ ਕਾਰਨ ਆਸਟਰੇਲੀਆਈ ਟੈਨਿਸ ਨੂੰ ਲੱਖਾਂ ਡਾਲਰ ਦਾ ਘਾਟਾ

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
CSK v GT : ਰੁਤੂਰਾਜ ਨੇ ਲਗਾਇਆ ਅਰਧ ਸੈਂਕੜਾ, ਤੋੜਿਆ ਸਚਿਨ ਦਾ ਰਿਕਾਰਡ
NEXT STORY