ਮੈਲਬੋਰਨ- ਦੁਨੀਆ ਦੇ ਨੰਬਰ-1 ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਕਿਹਾ ਹੈ ਕਿ ਉਸ ਦੇ ਦਸਤਾਵੇਜਾਂ ’ਚ ਹੋਈ ਗਲਤੀ ਮਨੁੱਖੀ ਖੁੰਝ ਸੀ। ਹਾਲ ਹੀ ’ਚ ਉਸ ’ਤੇ ਆਸਟ੍ਰੇਲੀਆ ਦੇ ਪ੍ਰਵੇਸ਼ ਕਾਨੂੰਨ ਦੀ ਉਲੰਘਣਾ ਕਰਨ ਦਾ ਦੋਸ਼ ਲੱਗਾ ਸੀ। ਸਰਹੱਦੀ ਫੋਰਸ ਦੇ ਅਧਿਕਾਰੀਆਂ ਵੱਲੋਂ ਵੀਜ਼ਾ ਰੱਦ ਕਰਨ ਤੋਂ ਬਾਅਦ ਕਈ ਦਿਨਾਂ ਤੱਕ ਜੋਕੋਵਿਚ ਨੂੰ ਮੈਲਬੋਰਨ ’ਚ ਅਪ੍ਰਵਾਸੀ ਹਿਰਾਸਤ ’ਚ ਰੱਖਿਆ ਗਿਆ ਸੀ। ਉਸ ਨੂੰ ਕੋਵਿਡ-19 ਟੀਕਾਕਰਨ ਲਈ ਮਿਲੀ ਛੋਟ ’ਤੇ ਸਵਾਲ ਪੁੱਛੇ ਗਏ ਸਨ। ਸੋਮਵਾਰ ਨੂੰ ਅਦਾਲਤ ਨੇ ਉਸ ਨੂੰ ਰਿਹਾਅ ਕਰਨ ਦਾ ਆਦੇਸ਼ ਦਿੰਦੇ ਹੋਏ ਕਿਹਾ ਸੀ ਕਿ ਵੀਜ਼ਾ ਰੱਦ ਕਰਨਾ ਗਲਤ ਹੈ ਕਿਉਂਕਿ ਖਿਡਾਰੀ ਨੂੰ ਦੇਸ਼ ’ਚ ਆਉਣ ’ਤੇ ਵਕੀਲਾਂ ਤੇ ਟੈਨਿਸ ਅਧਿਕਾਰੀਆਂ ਨਾਲ ਸਲਾਹ-ਮਸ਼ਵਰਾ ਕਰਨ ਦਾ ਸਮਾਂ ਨਹੀਂ ਦਿੱਤਾ ਗਿਆ ਸੀ। ਬੁੱਧਵਾਰ ਨੂੰ ਜੋਕੋਵਿਚ ਨੇ ਕਿਹਾ ਕਿ ਯਾਤਰਾ ਦੇ ਦਸਤਾਵੇਜ ਉਸ ਦੀ ਸਹਾਇਤਾ ਟੀਮ ਵੱਲੋਂ ਭਰੇ ਗਏ ਸਨ। ਇਸ ਇਕ ਦਸਤਾਵੇਜ ’ਚ ਉਸ ਕੋਲੋਂ ਪੁੱਛਿਆ ਗਿਆ ਸੀ ਕਿ ਕੀ ਉਸ ਨੇ ਆਸਟ੍ਰੇਲੀਆ ਪਹੁੰਚਣ ਤੋਂ ਪਹਿਲਾਂ 14 ਦਿਨਾਂ ’ਚ ਕਿਤੇ ਹੋਰ ਯਾਤਰਾ ਕੀਤੀ ਜਾਂ ਨਹੀਂ। ਇਸ ਦੇ ਜਵਾਬ ’ਚ ਉਸ ਦੀ ਸਹਾਇਤਾ ਟੀਮ ਨੇ ‘ਨਹੀਂ’ ਬਾਕਸ ’ਤੇ ਟਿੱਕ ਕਰ ਦਿੱਤਾ। ਉਸ ਨੇ ਇਸ ਨੂੰ ‘ਪ੍ਰਸ਼ਾਸ਼ਨਿਕ ਗਲਤੀ’ ਦੱਸਿਆ।
ਇਹ ਖ਼ਬਰ ਪੜ੍ਹੋ- ਪਿਛਲੇ ਸਾਲ ਆਸਟ੍ਰੇਲੀਆ ’ਚ ਮਿਲੀ ਸਫਲਤਾ, ਭਾਰਤੀ ਕ੍ਰਿਕਟ ਦੇ ਮਹਾਨ ਪ੍ਰਦਰਸ਼ਨਾਂ ’ਚੋਂ ਇਕ : ਗਾਵਾਸਕਰ
ਜੋਕੋਵਿਚ ਨੇ ਕਿਹਾ ਕਿ ਇਹ ਮਨੁੱਖੀ ਭੁੱਲ ਸੀ ਤੇ ਨਿਸ਼ਚਿਤ ਤੌਰ ’ਤੇ ਜਾਣਬੁੱਝ ਕੇ ਨਹੀਂ ਕੀਤੀ ਗਈ ਸੀ। ਅਸੀਂ ਇਕ ਸੰਸਾਰਿਕ ਮਹਾਮਾਰੀ ਵਿਚਾਲੇ ਚੁਣੌਤੀਪੂਰਨ ਸਮੇਂ ’ਚ ਰਹਿ ਰਹੇ ਹਾਂ ਅਤੇ ਕਦੇ-ਕਦੇ ਇਸ ਤਰ੍ਹਾਂ ਦੀਆਂ ਗਲਤੀਆਂ ਹੋ ਜਾਂਦੀਆਂ ਹਨ। ਇਹ ਬਿਆਨ ਇਸ ਤਰ੍ਹਾਂ ਦੇ ਸਮੇਂ ਆਇਆ ਜਦੋਂ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਏਲੈਕਸ ਹਾਕ ਨੇ 17 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਆਸਟ੍ਰੇਲੀਅਨ ਓਪਨ ਤੋਂ ਪਹਿਲਾਂ ਕਿਹਾ ਹੈ ਕਿ ਦੁਨੀਆ ਦੇ ਨੰਬਰ-1 ਟੈਨਿਸ ਖਿਡਾਰੀ ਦਾ ਵੀਜਾ ਰੱਦ ਕਰਨ ’ਤੇ ਵਿਚਾਰ ਕਰਨਾ ਹੈ। ਜ਼ਿਕਰਯੋਗ ਹੈ ਕਿ ਵੀਜ਼ਾ ਫਾਰਮ ’ਚ ਝੂਠੀ ਜਾਂ ਗਲਤ ਜਾਣਕਾਰੀ ਦੇਣਾ ਇਕ ਅਪਰਾਧ ਹੈ, ਜਿਸ ’ਚ ਜ਼ਿਆਦਾਤਰ 12 ਮਹੀਨੇ ਦੀ ਜੇਲ ਦੀ ਸਜ਼ਾ ਅਤੇ 6,600 ਡਾਲਰ ਦਾ ਜ਼ੁਰਮਾਨਾ ਹੋ ਸਕਦਾ ਹੈ। ਇਸ ਨਾਲ ਅਪਰਾਧੀ ਦਾ ਵੀਜ਼ਾ ਰੱਦ ਹੋ ਸਕਦਾ ਹੈ।
ਜੋਕੋਵਿਚ ਦੇ ਮਾਮਲੇ ਨੇ ਦੁਨੀਆ ਭਰ ਦਾ ਧਿਆਨ ਖਿੱਚਿਆ ਹੈ ਅਤੇ ਕੈਨਬਰਾ ਅਤੇ ਬੇਲਗ੍ਰੇਡ ਵਿਚਾਲੇ ਜ਼ਰੂਰੀ ਕੋਵਿਡ-19 ਟੀਕਾਕਰਨ ਨੀਤੀਆਂ ’ਤੇ ਬਹਿੰਸ ਛੇੜ ਦਿੱਤੀ ਹੈ। ਆਸਟ੍ਰੇਲੀਆ ’ਚ ਕੋਰੋਨਾ ਵੈਕਸੀਨ ਨਾ ਲੈਣ ’ਤੇ ਗੈਰ-ਨਾਗਰਿਕਾਂ ਜਾਂ ਗੈਰ-ਨਿਵਾਸੀਆਂ ’ਚ ਪ੍ਰਵੇਸ਼ ਪਾਬੰਦੀ ਹੈ ਪਰ ਦੇਸ਼ ਕੁੱਝ ਮਾਮਲਿਆਂ ’ਚ ਮੈਡੀਕਲ ਛੋਟ ਪ੍ਰਦਾਨ ਕਰਦਾ ਹੈ। ਜੋਕੋਵਿਚ ਦਾ ਵੀ ਵੀਜ਼ਾ ਇਸ ਆਧਾਰ ’ਤੇ ਰੱਦ ਕਰ ਦਿੱਤਾ ਗਿਆ ਸੀ ਕਿ ਉਸ ਨੂੰ ਟੀਕਾ ਨਹੀਂ ਲਗਾਇਆ ਗਿਆ ਸੀ।
ਇਹ ਖ਼ਬਰ ਪੜ੍ਹੋ- ਪਿਛਲੇ ਸਾਲ ਆਸਟ੍ਰੇਲੀਆ ’ਚ ਮਿਲੀ ਸਫਲਤਾ, ਭਾਰਤੀ ਕ੍ਰਿਕਟ ਦੇ ਮਹਾਨ ਪ੍ਰਦਰਸ਼ਨਾਂ ’ਚੋਂ ਇਕ : ਗਾਵਾਸਕਰ
ਜੋਕੋਵਿਚ ਦੇ ਪਿਤਾ ਨੇ ਕਿਹਾ, ਮਾਮਲਾ ਖਤਮ ਹੋ ਚੁਕੈ
ਬੇਲਗ੍ਰੇਡ : ਨੋਵਾਕ ਜੋਕੋਵਿਚ ’ਤੇ ਹੁਣ ਵੀ ਆਸਟ੍ਰੇਲੀਆ ’ਚੋਂ ਵਾਪਸ ਭੇਜੇ ਜਾਣ ਦੀ ਤਲਵਾਰ ਲਟਕ ਰਹੀ ਹੈ ਪਰ ਸਰਬੀਆ ’ਚ ਉਸ ਦੇ ਪਿਤਾ ਨੇ ਕਿਹਾ ਕਿ ਇਹ ਮਾਮਲਾ ਖਤਮ ਹੋ ਚੁੱਕਾ ਹੈ। ਸਰਜਾਨ ਜੋਕੋਵਿਚ ਨੇ ਕਿਹਾ ਕਿ ਨੋਵਾਕ ਜੋਕੋਵਿਚ ਨੂੰ ਲੈ ਕੇ ਬਣੀ ਪੂਰੀ ਸਥਿਤੀ ਆਸਟ੍ਰੇਲੀਆਈ ਅਦਾਲਤ ਦੇ ਫੈਸਲੇ ਦੇ ਨਾਲ ਹੀ ਖਤਮ ਹੋ ਗਈ ਹੈ। ਸਰਬੀਆ ’ਚ ਜੋਕੋਵਿਚ ਨੂੰ ਭਾਰੀ ਸਮਰਥਣ ਮਿਲ ਰਿਹਾ ਹੈ। ਜੋਕੋਵਿਚ ਨੂੰ ਜੇਕਰ ਆਸਟ੍ਰੇਲੀਆ ’ਚ ਰਹਿਣ ਦੀ ਇਜ਼ਾਜਤ ਮਿਲ ਜਾਂਦੀ ਹੈ ਤਾਂ ਉਹ ਆਸਟ੍ਰੇਲੀਅਨ ਓਪਨ ’ਚ ਆਪਣੇ ਖਿਤਾਬ ਦਾ ਬਚਾਅ ਕਰਨ ਲਈ ਉਤਰੇਗਾ ਪਰ ਉਸ ਦੇ ਅਗਲੇ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ’ਚ ਹਿੱਸਾ ਲੈਣ ਨੂੰ ਲੈ ਕੇ ਹੁਣ ਵੀ ਹਾਲਾਤ ਸਪੱਸ਼ਟ ਨਹੀਂ ਹਨ।
ਆਸਟ੍ਰੇਲੀਅਨ ਓਪਨ ’ਚ ਨਾ ਖੇਡਣ ਨਾਲ ਹੋ ਸਕਦੈ ਆਰਥਿਕ ਨੁਕਸਾਨ
ਜੇਕਰ ਕਿਸੇ ਕਾਰਨ ਨੋਵਾਕ ਜੋਕੋਵਿਚ ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ ’ਚ ਨਹੀਂ ਖੇਡ ਪਾਉਂਦਾ ਤਾਂ ਉਸ ਦਾ ਕਾਫੀ ਨੁਕਸਾਨ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਇਸ ਵਾਰ ਆਸਟ੍ਰੇਲੀਅਨ ਓਪਨ ’ਚ ਕੁੱਲ 75 ਮਿਲੀਅਨ ਅਮਰੀਕੀ ਡਾਲਰ ਦੀ ਰਾਸ਼ੀ ਇਨਾਮ ਦੇ ਰੂਪ ’ਚ ਦਿੱਤੀ ਜਾਵੇਗੀ, ਜਿਸ ’ਚ ਜੇਤੂ ਨੂੰ 44 ਲੱਖ ਅਮਰੀਕੀ ਡਾਲਰ ਮਿਲਣਗੇ। ਉਥੇ ਹੀ ਫੋਬਰਸ ਮੁਤਾਬਕ ਜੋਕੋਵਿਚ ਦੁਨੀਆ ਦੇ ਸਭ ਤੋਂ ਜ਼ਿਆਦਾ ਕਮਾਈ ਵਾਲੇ ਅਥਲੀਟਾਂ ’ਚੋਂ ਇਕ ਹੈ। ਉਸ ਦੀ ਨੈੱਟਵਰਥ ਲਗਭਗ 1635 ਕਰੋੜ ਰੁਪਏ ਹੈ। ਹਾਲਾਂਕਿ 2021 ਦੀ ਸੂਚੀ ’ਚ ਉਹ ਚੌਥੇ ਸਥਾਨ ’ਤੇ ਰਿਹਾ। ਉਸ ਦੀ ਲਗਜ਼ਰੀ ਜਾਇਦਾਦ ਦਾ ਪੋਰਟਫੋਲੀਓ ਮੋਂਟੇ ਕਾਰਲੋ ਤੋਂ ਮਿਆਮੀ, ਮੈਨਹਟੱਨ, ਮਾਬਰੇਲਾ ਤੇ ਬੇਲਗ੍ਰੇਡ ਤੱਕ ਫੈਲਿਆ ਹੋਇਆ ਹੈ। ਉਸ ਦੇ ਕਈ ਰੈਸਟੋਰੈਂਟ ਵੀ ਹਨ। ਸਪੋਰਟਸਵੀਅਰ ਚੌਟੀ ਦੇ ਲੇਕੋਸਟੇ ਦੀ ਸਪਾਂਸਰਸ਼ਿਪ ਨਾਲ ਹੀ ਉਸ ਨੂੰ ਹਰ ਸਾਲ 67 ਕਰੋੜ ਰੁਪਏ ਮਿਲਦੇ ਹਨ। ਟੈਨਿਸ ਰੈਕੇਟ ਨਿਰਮਾਤਾ ਐਕਸਿਸ ਵਰਗੀਆਂ ਕੰਪਨੀਆਂ ਨਾਲ ਵੀ ਉਸ ਦੀ ਡੀਲ ਹੈ। ਜੋਕੋਵਿਚ ਕੋਲ ਨਿੱਜੀ ਜੈੱਟ ਵੀ ਹੈ।
ਕੋਵਿਡ ਦਾ ਪਤਾ ਲੱਗਣ ਤੋਂ ਬਾਅਦ ਵੀ ਇਕਾਂਤਵਾਸ ’ਚ ਨਹੀਂ ਜਾਣਾ ਗਲਤੀ ਸੀ : ਜੋਕੋਵਿਚ
ਨੋਵਾਕ ਜੋਕੋਵਿਚ ਨੇ ਕਿਹਾ ਕਿ ਉਸ ਨੇ ਕੋਰੋਨਾ ਪਾਜ਼ੇਟਿਵ ਦਾ ਪਤਾ ਚੱਲਣ ਤੋਂ ਬਾਅਦ ਵੀ ਪਿਛਲੇ ਮਹੀਨੇ ਸਰਬੀਆ ’ਚ ਇਕ ਅਖਬਾਰ ਦੀ ਇੰਟਰਵਿਊ ਅਤੇ ਫੋਟੋ ਸ਼ੂਟ ’ਚ ਹਿੱਸਾ ਲੈਣ ਦੀ ਗਲਤੀ ਕੀਤੀ ਜਦਕਿ ਉਸ ਨੂੰ ਇਸ ਤਰ੍ਹਾਂ ਕਰਨ ਦੀ ਬਚਾਏ ਏਕਾਂਤਵਾਸ ’ਤੇ ਜਾਣਾ ਚਾਹੀਦਾ ਸੀ। ਰਿਪੋਰਟਾਂ ਅਨੁਸਾਰ ਉਸ ਨੇ ਪਾਜ਼ੇਟਿਵ ਹੋਣ ਦੇ ਬਾਵਜੂਦ ਪਿਛਲੇ ਮਹੀਨੇ ਆਪਣੇ ਦੇਸ਼ ਸਰਬੀਆ ’ਚ ਪ੍ਰੋਗਰਾਮਾਂ ’ਚ ਹਿੱਸਾ ਲਿਆ ਸੀ। ਜੋਕੋਵਿਚ ਨੇ ਫਾਰਮ ’ਚ ਜਾਣਕਾਰੀ ਦਿੱਤੀ ਸੀ ਕਿ ਉਸ ਨੇ ਆਸਟ੍ਰੇਲੀਆ ਲਈ ਜਹਾਜ਼ ਫੜਨ ਤੋਂ ਪਹਿਲਾਂ 14 ਦਿਨ ਤੱਕ ਯਾਤਰਾ ਨਹੀਂ ਕੀਤੀ ਸੀ। ਮੋਂਟੇਕਾਰਲੋ ’ਚ ਰਹਿਣ ਵਾਲੇ ਇਸ ਖਿਡਾਰੀ ਨੂੰ ਇਸ 2 ਹਫਤੇ ਦੇ ਸਮੇਂ ਦੌਰਾਨ ਸਪੇਨ ਅਤੇ ਸਰਬੀਆ ’ਚ ਦੇਖਿਆ ਗਿਆ ਸੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
IPL 'ਚ ਪਰਤਣ ’ਤੇ ਸਟਾਰਕ ਨੇ ਕਿਹਾ, ਮੇਰਾ ਨਾਂ ਨਿਸ਼ਚਿਤ ਤੌਰ ’ਤੇ ਨੀਲਾਮੀ ’ਚ ਸ਼ਾਮਿਲ ਹੋਵੇਗਾ
NEXT STORY