ਪੈਰਿਸ, (ਭਾਸ਼ਾ)- ਸਰਬੀਆ ਦੇ ਨੋਵਾਕ ਜੋਕੋਵਿਚ ਨੇ ਆਪਣਾ ਸਰਵੋਤਮ ਪ੍ਰਦਰਸ਼ਨ ਨਾ ਕਰਨ ਦੇ ਬਾਵਜੂਦ ਮੰਗਲਵਾਰ ਨੂੰ ਇੱਥੇ ਪਿਏਰੇ ਹਿਊਜ ਹਰਬਰਟ ਨੂੰ ਸਿੱਧੇ ਸੈੱਟਾਂ 'ਚ ਹਰਾ ਕੇ ਫਰੈਂਚ ਓਪਨ ਦੇ ਦੂਜੇ ਦੌਰ 'ਚ ਪ੍ਰਵੇਸ਼ ਕਰ ਲਿਆ। ਵਿਸ਼ਵ ਦੇ ਨੰਬਰ ਇਕ ਖਿਡਾਰੀ ਜੋਕੋਵਿਚ ਨੇ ਫਰਾਂਸ ਦੇ ਹਿਊਜ ਹਰਬਰਟ ਨੂੰ 6-4, 7-6, 6-4 ਨਾਲ ਹਰਾ ਕੇ ਬਾਹਰ ਦਾ ਰਸਤਾ ਦਿਖਾਇਆ। ਜੋਕੋਵਿਚ ਨੇ ਮੈਚ ਤੋਂ ਬਾਅਦ ਕਿਹਾ, ''ਮੈਂ ਜ਼ਿਆਦਾ ਉਤਸ਼ਾਹਿਤ ਨਹੀਂ ਹੋਣਾ ਚਾਹੁੰਦਾ। ਮੈਨੂੰ ਲੱਗਦਾ ਹੈ ਕਿ ਇਹ ਮੇਰੇ ਲਈ ਚੰਗਾ ਪ੍ਰਦਰਸ਼ਨ ਸੀ। ਬੇਸ਼ੱਕ, ਮੈਂ ਬਿਹਤਰ ਕਰ ਸਕਦਾ ਸੀ, ਮੈਨੂੰ ਲੱਗਦਾ ਹੈ ਕਿ ਮੈਂ ਵਾਪਸੀ ਕਰਦੇ ਹੋਏ ਬਿਹਤਰ ਪ੍ਰਦਰਸ਼ਨ ਕਰ ਸਕਦਾ ਸੀ ਪਰ ਬਹੁਤ ਵਧੀਆ ਸਰਵਿਸ ਕਰਨ ਦਾ ਸਿਹਰਾ ਵੀ ਉਸ ਨੂੰ ਜਾਂਦਾ ਹੈ।'' 2024 ਦਾ ਸੀਜ਼ਨ ਜੋਕੋਵਿਚ ਲਈ ਉਮੀਦਾਂ ਮੁਤਾਬਕ ਨਹੀਂ ਰਿਹਾ ਪਰ ਇਸ ਦੇ ਬਾਵਜੂਦ ਉਹ ਲੋਕਾਂ ਦੀਆਂ ਨਜ਼ਰਾਂ 'ਤੇ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਦੀ ਜਿਆਨਾ ਗਰਗ ਫਿਡੇ ਰੈਂਕਿੰਗ ਹਾਸਲ ਕਰਨ ਵਾਲੀ ਵਿਸ਼ਵ ਦੀ ਸਭ ਤੋਂ ਘੱਟ ਉਮਰ ਦੀ ਬੱਚੀ
ਰੋਲੈਂਡ ਗੈਰੋਸ 'ਤੇ ਜੋਕੋਵਿਚ ਤਿੰਨ ਵਾਰ ਦਾ ਜੇਤੂ ਹੈ ਅਤੇ ਉਸ ਨੂੰ ਆਪਣੀ ਨੰਬਰ ਇਕ ਰੈਂਕਿੰਗ ਬਚਾਉਣ ਲਈ ਇਕ ਵਾਰ ਫਿਰ ਫਾਈਨਲ 'ਚ ਜਗ੍ਹਾ ਬਣਾਉਣੀ ਹੋਵੇਗੀ। ਪਰ ਇਸ ਸਾਲ ਪੈਰਿਸ ਆਉਣ ਤੋਂ ਪਹਿਲਾਂ ਉਹ ਕਿਸੇ ਵੀ ਟੂਰਨਾਮੈਂਟ ਦੇ ਫਾਈਨਲ ਵਿੱਚ ਨਹੀਂ ਪਹੁੰਚਿਆ ਸੀ। ਇਸ ਦੌਰਾਨ ਉਸ ਨੂੰ ਤਿੰਨ ਵਾਰ ਸੈਮੀਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਦੂਜੇ ਦੌਰ 'ਚ ਜੋਕੋਵਿਚ ਦਾ ਸਾਹਮਣਾ ਸਪੇਨ ਦੇ 63ਵੇਂ ਨੰਬਰ ਦੇ ਰੋਬਰਟੋ ਕਾਰਬਲਾਸ ਬਾਏਨਾ ਨਾਲ ਹੋਵੇਗਾ। ਪਿਛਲੇ ਸਾਲ ਫਾਈਨਲ 'ਚ ਜਗ੍ਹਾ ਬਣਾਉਣ ਵਾਲੀ ਕੈਸਪਰ ਰੂਡ ਅਤੇ ਸਾਬਕਾ ਗ੍ਰੈਂਡ ਸਲੈਮ ਚੈਂਪੀਅਨ ਅਰੀਨਾ ਸਬਲੇਨਕਾ ਅਤੇ ਏਲੇਨਾ ਰਾਇਬਾਕੀਨਾ ਵੀ ਮੰਗਲਵਾਰ ਨੂੰ ਜਿੱਤ ਦਰਜ ਕਰਨ 'ਚ ਸਫਲ ਰਹੀਆਂ। ਰੂਡ, ਜੋ 2022 ਵਿੱਚ ਰੋਲੈਂਡ ਗੈਰੋਸ ਵਿੱਚ ਉਪ ਜੇਤੂ ਵੀ ਸੀ, ਨੇ ਫੀਲਿਪ ਮੇਲੀਗੇਨੀ ਅਲਵੇਸ ਨੂੰ 6-3, 6-4, 6-3 ਨਾਲ ਹਰਾਇਆ। ਦੋ ਵਾਰ ਦੀ ਆਸਟ੍ਰੇਲੀਅਨ ਓਪਨ ਚੈਂਪੀਅਨ ਸਬਲੇਂਕਾ ਨੇ ਏਰਿਕਾ ਐਂਡਰੀਵਾ ਨੂੰ 6-1, 6-2 ਨਾਲ ਹਰਾਇਆ ਜਦਕਿ 2022 ਦੀ ਵਿੰਬਲਡਨ ਜੇਤੂ ਰਾਇਬਾਕੀਨਾ ਨੇ ਗ੍ਰੇਟੇ ਮਿਨੇਨ ਨੂੰ 6-2, 6-3 ਨਾਲ ਹਰਾ ਕੇ ਬਾਹਰ ਦਾ ਰਸਤਾ ਦਿਖਾ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਚੰਡੀਗੜ੍ਹ ਦੀ ਜਿਆਨਾ ਗਰਗ ਫਿਡੇ ਰੈਂਕਿੰਗ ਹਾਸਲ ਕਰਨ ਵਾਲੀ ਵਿਸ਼ਵ ਦੀ ਸਭ ਤੋਂ ਘੱਟ ਉਮਰ ਦੀ ਬੱਚੀ
NEXT STORY