ਮੇਸਨ- 23 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਨੋਵਾਕ ਜੋਕੋਵਿਚ 2021 ਤੋਂ ਬਾਅਦ ਅਮਰੀਕਾ 'ਚ ਆਪਣਾ ਪਹਿਲਾ ਮੈਚ ਹਾਰੇ ਜਦੋਂ ਉਨ੍ਹਾਂ ਨੂੰ ਵੈਸਟਰਨ ਐਂਡ ਸਦਰਨ ਓਪਨ 'ਚ ਡਬਲਜ਼ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਜੋਕੋਵਿਚ ਅਤੇ ਨਿਕੋਲਾ ਕਾਚਿਚ ਨੂੰ ਜੈਮੀ ਮੂਰੇ ਅਤੇ ਮਾਈਕਲ ਵੀਨਸ ਨੇ 6.4, 6.2 ਨਾਲ ਹਰਾਇਆ।
ਇਹ ਵੀ ਪੜ੍ਹੋ-ਵਨਡੇ ਟੀਮ 'ਚ ਹੋਵੇਗੀ ਤਿਲਕ ਵਰਮਾ ਦੀ ਐਂਟਰੀ, 20 ਅਗਸਤ ਨੂੰ ਹੋਣ ਜਾ ਰਿਹੈ ਵੱਡਾ ਐਲਾਨ
ਜੋਕੋਵਿਚ ਕੋਰੋਨਾ ਟੀਕਾਕਰਨ ਨਾ ਕਰਵਾਉਣ ਕਾਰਨ ਪਿਛਲੇ ਦੋ ਸਾਲਾਂ 'ਚ ਅਮਰੀਕਾ 'ਚ ਕਈ ਟੂਰਨਾਮੈਂਟ ਨਹੀਂ ਖੇਡ ਸਕੇ ਹਨ। ਵਿੰਬਲਡਨ ਫਾਈਨਲ 'ਚ ਕਾਰਲੋਸ ਅਲਕਾਰਜ਼ ਤੋਂ ਹਾਰਨ ਤੋਂ ਬਾਅਦ ਜੋਕੋਵਿਚ ਦਾ ਇਹ ਪਹਿਲਾ ਪ੍ਰਤੀਯੋਗੀ ਮੈਚ ਸੀ। ਸਿੰਗਲਜ਼ 'ਚ ਉਨ੍ਹਾਂ ਦਾ ਸਾਹਮਣਾ ਅਲੇਜਾਂਦਰੋ ਡੇਵਿਡੋਵਿਚ ਫੋਕਿਨਾ ਨਾਲ ਹੋਵੇਗਾ।
ਇਹ ਵੀ ਪੜ੍ਹੋ- ਜਸਪ੍ਰੀਤ ਦੀ ਅਗਵਾਈ 'ਚ ਟੀਮ ਇੰਡੀਆ ਆਇਰਲੈਂਡ ਰਵਾਨਾ, ਜਾਣੋ ਕਦੋਂ ਅਤੇ ਕਿੱਥੇ ਖੇਡੀ ਜਾਵੇਗੀ ਟੀ-20 ਸੀਰੀਜ਼
ਮਹਿਲਾ ਵਰਗ 'ਚ ਸਾਬਕਾ ਯੂਐੱਸ ਓਪਨ ਚੈਂਪੀਅਨ ਸਲੋਏਨ ਸਟੀਫਨਜ਼ ਨੇ ਪਿਛਲੀ ਚੈਂਪੀਅਨ ਕੈਰੋਲਿਨ ਗਾਰਸੀਆ ਨੂੰ 4.6, 6.4, 6.4 ਨਾਲ ਹਰਾ ਕੇ ਪਹਿਲੀ ਵਾਰ ਤੀਜੇ ਦੌਰ 'ਚ ਪ੍ਰਵੇਸ਼ ਕੀਤਾ। ਪੰਜਵਾਂ ਦਰਜਾ ਪ੍ਰਾਪਤ ਓਨਸ ਜਬਾਉਰ ਨੇ ਐਨਹੇਲਿਨਾ ਕਾਲਿਨਿਨਾ ਨੂੰ 6.3, 6.7, 7.6 ਨਾਲ ਹਰਾਇਆ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਾਬਕਾ ਮੰਤਰੀ ਸੰਦੀਪ ਸਿੰਘ 'ਤੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਉਣ ਵਾਲੀ ਮਹਿਲਾ ਕੋਚ ਮੁਅੱਤਲ
NEXT STORY