ਰੀਓ ਡੀ ਜਨੇਰੀਓ : ਡੋਮਿਨਿਕ ਥਿਏਮ ਨੂੰ ਸੋਮਵਾਰ ਨੂੰ ਇੱਥੇ ਰੀਓ ਓਪਨ ਟੈਨਿਸ ਟੂਰਨਾਮੈਂਟ ਦੇ ਪਹਿਲੇ ਦੌਰ 'ਚ ਤਿੰਨ ਸੈੱਟਾਂ 'ਚ ਥਿਆਗੋ ਮੋਂਟੇਈਰੋਂ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ। ਮੋਂਟੇਈਰੋ ਨੇ ਸੋਮਵਾਰ ਨੂੰ ਆਪਣੇ ਪਹਿਲੇ ਦੌਰ ਦੇ ਮੈਚ ਵਿੱਚ ਥਿਏਮ ਨੂੰ 6-1, 3-6, 7-6 ਨਾਲ ਹਰਾਇਆ। ਸਾਬਕਾ ਵਿਸ਼ਵ ਨੰਬਰ ਤਿੰਨ ਅਤੇ 2020 ਯੂਐਸ ਓਪਨ ਚੈਂਪੀਅਨ ਥਿਏਮ ਗੁੱਟ ਅਤੇ ਪੇਟ ਦੀ ਸੱਟ ਕਾਰਨ ਰੈਂਕਿੰਗ ਵਿੱਚ 96ਵੇਂ ਸਥਾਨ 'ਤੇ ਖਿਸਕ ਗਿਆ ਹੈ।
ਉਹ ਆਸਟ੍ਰੇਲੀਅਨ ਓਪਨ ਤੋਂ ਖੁੰਝ ਗਿਆ ਅਤੇ ਪਿਛਲੇ ਹਫਤੇ ਬਿਊਨਸ ਆਇਰਸ ਵਿੱਚ ਉਸ ਨੇ ਸਾਲ ਦੀ ਆਪਣੀ ਪਹਿਲੀ ਜਿੱਤ ਦਰਜ ਕੀਤੀ। ਰੀਓ ਓਪਨ 2017 ਦੇ ਚੈਂਪੀਅਨ ਥਿਏਮ ਨੇ 83ਵੀਂ ਰੈਂਕਿੰਗ ਦੇ ਮੋਂਟੇਰੋਂ ਤੋਂ ਪਹਿਲਾ ਸੈੱਟ ਸਿਰਫ਼ 27 ਮਿੰਟਾਂ ਵਿੱਚ ਗੁਆ ਦਿੱਤਾ। ਆਸਟਰੀਆ ਦੇ ਥਿਏਮ ਨੇ ਦੂਜਾ ਸੈੱਟ ਜਿੱਤ ਕੇ ਵਾਪਸੀ ਕੀਤੀ ਪਰ ਤੀਜਾ ਅਤੇ ਫੈਸਲਾਕੁੰਨ ਸੈੱਟ ਦੋ ਘੰਟੇ 46 ਮਿੰਟ ਵਿੱਚ ਗੁਆ ਦਿੱਤਾ। ਅਗਲੇ ਦੌਰ ਵਿੱਚ ਮੋਂਟੇਰੋਂ ਦਾ ਸਾਹਮਣਾ ਦੂਜਾ ਦਰਜਾ ਪ੍ਰਾਪਤ ਕੈਮਰੂਨ ਨੋਰੀ ਜਾਂ ਜੁਆਨ ਮੈਨੁਅਲ ਕੇਰੁਨਡੋਲੋ ਨਾਲ ਹੋਵੇਗਾ।
ਮਹਿਲਾ ਟੀ-20 ਵਿਸ਼ਵ ਕੱਪ : ਸੈਮੀਫਾਈਨਲ 'ਚ ਪਹੁੰਚਣ ਤੋਂ ਬਾਅਦ ਮੰਧਾਨਾ ਨੇ ਕਿਹਾ, ਇਹ ਮੇਰੀ ਸਭ ਤੋਂ ਮੁਸ਼ਕਿਲ ਪਾਰੀ ਸੀ
NEXT STORY