ਸਪੋਰਟਸ ਡੈਸਕ- ਪੈਰਿਸ ਵਿਖੇ ਹੋ ਰਹੀਆਂ ਪੈਰਾਲੰਪਿਕ ਖੇਡਾਂ 'ਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸੇ ਦੌਰਾਨ ਜੈਵਲਿਨ ਥ੍ਰੋ ਦੇ ਐੱਫ਼46 ਦੇ ਫਾਈਨਲ ਮੁਕਾਬਲੇ 'ਚ ਵੀ ਭਾਰਤੀ ਖਿਡਾਰੀਆਂ ਨੇ ਆਪਣਾ ਦਮ ਦਿਖਾਇਆ ਤੇ ਅਜੀਤ ਸਿੰਘ ਤੇ ਸੁੰਦਰ ਸਿੰਘ ਗੁੱਜਰ ਨੇ ਚਾਂਦੀ ਤੇ ਕਾਂਸੀ ਦੇ ਤਮਗੇ ਜਿੱਤ ਕੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ।
ਪੈਰਾ ਜੈਵਲਿਨ ਥ੍ਰੋਅਰ ਅਜੀਤ ਸਿੰਘ ਨੇ 65.62 ਮੀਟਰ ਦੀ ਥ੍ਰੋ ਸੁੱਟ ਕੇ ਚਾਂਦੀ ਦੇ ਤਮਗੇ 'ਤੇ ਕਬਜ਼ਾ ਕੀਤਾ, ਜਦਕਿ ਸੁੰਦਰ ਸਿੰਘ ਨੇ 64.96 ਮੀਟਰ ਦੂਰ ਜੈਵਲਿਨ ਸੁੱਟ ਕੇ ਕਾਂਸੀ ਤਮਗਾ ਆਪਣੇ ਨਾਂ ਕੀਤਾ ਹੈ। ਇਸ ਮੁਕਾਬਲੇ 'ਚ ਰਿੰਕੂ ਹੁੱਡਾ ਨੇ 61.58 ਮੀਟਰ ਦੀ ਦੂਰੀ 'ਤੇ ਜੈਵਲਿਨ ਸੁੱਟਿਆ ਸੀ, ਪਰ ਉਹ 5ਵੇਂ ਸਥਾਨ 'ਤੇ ਰਿਹਾ। ਉੱਥੇ ਹੀ ਕਿਊਬਾ ਦੇ ਵਰੋਨਾ ਗੋਂਜ਼ਾਲੇਜ਼ ਨੇ 66.14 ਮੀਟਰ ਦੀ ਦੂਰੀ ਨਾਲ ਗੋਲਡ ਮੈਡਲ 'ਤੇ ਕਬਜ਼ਾ ਕੀਤਾ ਹੈ।

ਇਸ ਤਰ੍ਹਾਂ ਭਾਰਤ ਦੇ ਹੁਣ 3 ਗੋਲਡ, 6 ਚਾਂਦੀ ਤੇ 9 ਕਾਂਸੀ ਤਮਗਿਆਂ ਨਾਲ ਕੁੱਲ 18 ਤਮਗੇ ਹੋ ਗਏ ਹਨ। ਉੱਥੇ ਹੀ 51 ਗੋਲਡ ਸਣੇ ਕੁੱਲ 111 ਤਮਗਿਆਂ ਨਾਲ ਚੀਨ ਪਹਿਲੇ, ਇੰਗਲੈਂਡ 30 ਗੋਲਡ ਸਣੇ 59 ਤਮਗਿਆਂ ਨਾਲ ਦੂਜੇ, ਜਦਕਿ 19 ਗੋਲਡ ਸਣੇ 53 ਤਮਗਿਆਂ ਨਾਲ ਅਮਰੀਕਾ ਤੀਜੇ ਸਥਾਨ 'ਤੇ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਰਤ ਨੂੰ ਮਿਲਿਆ 16ਵਾਂ ਮੈਡਲ, ਦੀਪਤੀ ਨੇ 400 ਮੀਟਰ ਟੀ20 ਪ੍ਰਤੀਯੋਗਿਤਾ ’ਚ ਜਿੱਤਿਆ ਕਾਂਸੀ ਤਮਗਾ
NEXT STORY