ਨਵੀਂ ਦਿੱਲੀ (ਭਾਸ਼ਾ) : ਦਰੋਣਾਚਾਰੀਆ ਪੁਰਸਕਾਰ ਜੇਤੂ ਐਥਲੇਟਿਕਸ ਕੋਚ ਅਤੇ ਸਾਬਕਾ ਅੰਤਰਰਾਸ਼ਟਰੀ ਹੈਮਰ ਥਰੋ ਖਿਡਾਰੀ ਵੀਰੇਂਦਰ ਪੂਨੀਆ ਕੋਰੋਨਾ ਵਾਇਰਸ ਜਾਂਚ ਵਿਚ ਪਾਜ਼ੇਟਿਵ ਪਾਏ ਗਏ ਹਨ ਅਤੇ ਉਨ੍ਹਾਂ ਨੂੰ ਜੈਪੁਰ ਵਿਚ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਗੋਲੀਬਾਰੀ 'ਚ 8 ਸਾਲਾ ਬੱਚੀ ਸਮੇਤ 10 ਲੋਕਾਂ ਦੀ ਮੌਤ
47 ਸਾਲਾ ਵੀਰੇਂਦਰ ਓਲੰਪੀਅਨ ਚੱਕਾ ਸੁੱਟ ਖਿਡਾਰੀ ਅਤੇ ਰਾਜਸਥਾਨ ਤੋਂ ਵਿਧਾਇਕ ਕ੍ਰਿਸ਼ਣਾ ਪੂਨੀਆ ਦੇ ਪਤੀ ਵੀ ਹਨ। ਉਹ ਜੈਪੁਰ ਦੇ ਰੇਲਵੇ ਹਸਪਤਾਲ ਵਿਚ ਭਰਤੀ ਹਨ। ਉਨ੍ਹਾਂ ਨੇ ਕਿਹਾ, 'ਪਿਛਲੇ ਹਫ਼ਤੇ ਉਨ੍ਹਾਂ ਦੇ ਸਰੀਰ ਵਿਚ ਦਰਦ ਹੋਈ ਅਤੇ ਗਲਾ ਖ਼ਰਾਬ ਹੋ ਗਿਆ। ਜਿਸ ਤੋਂ ਬਾਅਦ ਕੋਰੋਨਾ ਜਾਂਚ ਕਰਾਈ ਜੋ ਪਾਜ਼ੇਟਿਵ ਆਈ ਹੈ। ਨਤੀਜਾ ਸ਼ਨੀਵਾਰ ਨੂੰ ਆਇਆ।' ਉਨ੍ਹਾਂ ਕਿਹਾ,'ਅੱਜ ਚੌਥਾ ਦਿਨ ਹੈ ਅਤੇ ਮੈਂ ਠੀਕ ਹਾਂ। ਗਲੇ ਅਤੇ ਸਰੀਰ ਵਿਚ ਦਰਦ ਹੈ ਪਰ ਬਿਹਤਰ ਹੋਣ ਦੀ ਉਮੀਦ ਹੈ। ਚਾਰ ਪੰਜ ਦਿਨ ਵਿਚ ਫਿਰ ਜਾਂਚ ਹੋਵੇਗੀ।'
ਇਹ ਵੀ ਪੜ੍ਹੋ: WHO ਨੇ ਦੱਸਿਆ ਚੀਨ ਨੇ ਕੋਰੋਨਾ ਵਾਇਰਸ 'ਤੇ ਕਿਵੇਂ ਪ੍ਰਾਪਤ ਕੀਤੀ 'ਜਿੱਤ'
ਰੇਲਵੇ ਦੇ ਕਰਮਚਾਰੀ ਵੀਰੇਂਦਰ ਨੇ 1992 ਵਿਚ ਏਸ਼ੀਆਈ ਜੂਨੀਅਰ ਚੈਂਪੀਅਨਸ਼ਿਪ ਵਿਚ ਹੈਮਰ ਥਰੋ ਵਿਚ ਕਾਂਸੀ ਤਮਗਾ ਜਿੱਤਿਆ ਸੀ ਅਤੇ 1998 ਵਿਚ ਏਸ਼ੀਆਈ ਸੀਨੀਅਰ ਚੈਂਪੀਅਨਸ਼ਿਪ ਵਿਚ ਚੌਥੇ ਸਥਾਨ 'ਤੇ ਰਹੇ। ਉਨ੍ਹਾਂ ਨੂੰ 2012 ਵਿਚ ਦਰੋਣਾਚਾਰੀਆ ਪੁਰਸਕਾਰ ਮਿਲਿਆ।
AUS ਨੇ ਆਖਰੀ T20 ਮੈਚ 5 ਵਿਕਟਾਂ ਨਾਲ ਜਿੱਤਿਆ, ਇੰਗਲੈਂਡ ਨੇ ਸੀਰੀਜ਼ ਕੀਤੀ ਆਪਣੇ ਨਾਂ
NEXT STORY