ਨਵੀਂ ਦਿੱਲੀ — ਸ਼੍ਰੀਲੰਕਾ ਦੇ ਗੇਂਦਬਾਜ਼ੀ ਕੋਚ ਰੁਮੇਸ਼ ਰਤਨਾਨਾਇਕੇ ਨੇ ਭਾਰਤ ਵਿਰੁੱਧ ਤੀਜੇ ਤੇ ਆਖਰੀ ਕ੍ਰਿਕਟ ਟੈਸਟ 'ਚ 4 ਗੇਂਦਬਾਜ਼ਾਂ ਨਾਲ ਉਤਰਨ ਦੇ ਫੈਸਲੇ ਦਾ ਬਚਾਅ ਕਰਦਿਆਂ ਕਿਹਾ ਕਿ ਬੱਲੇਬਾਜ਼ੀ ਕ੍ਰਮ ਦੀ ਅਸਫਲਤਾ ਕਾਰਨ ਉਨ੍ਹਾਂ ਨੂੰ ਵਾਧੂ ਬੱਲੇਬਾਜ਼ ਨਾਲ ਉਤਰਨ ਲਈ ਮਜਬੂਰ ਹੋਣਾ ਪਿਆ।
ਰਤਨਾਨਾਇਕੇ ਨੇ ਦਿਨ ਦੀ ਖੇਡ ਖਤਮ ਹੋਣ 'ਤੇ ਕਿਹਾ ਕਿ ਅਸੀਂ ਇਹ ਫੈਸਲਾ ਕਰਨਾ ਸੀ ਕਿ ਅਸੀਂ ਵਾਧੂ ਬੱਲੇਬਾਜ਼ ਨਾਲ ਉਤਰਨਾ ਹੈ ਜਾਂ ਵਾਧੂ ਗੇਂਦਬਾਜ਼ ਨਾਲ। ਅਸੀਂ ਬੱਲੇਬਾਜ਼ੀ 'ਚ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਸੀ, ਇਸ ਲਈ ਜੇਕਰ ਸਾਨੂੰ ਪਹਿਲੇ ਦਿਨ ਬੱਲੇਬਾਜ਼ੀ ਕਰਨੀ ਪੈਂਦੀ ਤਾਂ 7 ਬੱਲੇਬਾਜ਼ਾਂ ਦੀ ਲੋੜ ਪੈਂਦੀ। ਤੇਜ਼ ਗੇਂਦਬਾਜ਼ਾਂ ਨੂੰ ਹਾਲਾਂਕਿ ਇਸ ਕਾਰਨ ਕਾਫੀ ਗੇਂਦਬਾਜ਼ੀ ਕਰਨੀ ਪਈ, ਜਿਵੇਂ ਕਿ ਦੂਜੇ ਮੈਚ ਦੌਰਾਨ ਵੀ ਹੋਇਆ ਸੀ।
ਉਸ ਨੇ ਨਾਲ ਹੀ ਕਿਹਾ ਕਿ ਆਮ ਤੌਰ 'ਤੇ ਅਸੀਂ 6-5 ਦੇ ਸੰਯੋਜਨ ਨਾਲ ਉਤਰਨਾ ਪਸੰਦ ਕਰਦੇ ਹਾਂ।
ਅੱਤਵਾਦ ਦਾ ਰਾਹ ਛੱਡਣ ਵਾਲੇ ਫੁੱਟਬਾਲ ਖਿਡਾਰੀ ਦਾ ਮੁੜ-ਵਸੇਬਾ
NEXT STORY