ਬੁਡਾਪੇਸਟ- ਬੁਡਾਪੇਸਟ ’ਚ ਠੰਡੀ ਤੇ ਮੀਂਹ ਵਾਲੀ ਰਾਤ ’ਚ ਸ਼ੁਰੂ ਹੋਈ ਪਹਿਲੀ ਵਰਲਡ ਐਥਲੈਟਿਕਸ ਅਲਟੀਮੇਟ ਚੈਂਪੀਅਨਸ਼ਿਪ ’ਚ ਸਵੀਡਨ ਦੇ ਵਰਲਡ ਰਿਕਾਰਡ ਹੋਲਡਰ ਮੋਂਡੋ ਡੁਪਲਾਂਟਿਸ ਨੇ 6.20 ਮੀਟਰ ਦੇ ਨਾਲ ਪੁਰਸ਼ਾਂ ਦਾ ਪੋਲ ਵਾਲਟ ਈਵੈਂਟ ਜਿੱਤਿਆ। ਤਾਪਮਾਨ ਡਿੱਗ ਕੇ ਲੱਗਭਗ 13 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੇ ਬਾਵਜੂਦ, 2 ਵਾਰ ਦੇ ਓਲੰਪਿਕ ਚੈਂਪੀਅਨ ਨੇ 6.20 ਮੀਟਰ ਤੱਕ ਬਿਨਾਂ ਕਿਸੇ ਗਲਤੀ ਦੇ ਪ੍ਰਦਰਸ਼ਨ ਕੀਤਾ।
ਇਸ ਤੋਂ ਬਾਅਦ ਉਸ ਨੇ ਆਪਣੇ ਹੀ ਵਰਲਡ ਰਿਕਾਰਡ ਨੂੰ 1 ਸੈਂਟੀਮੀਟਰ ਤੋਂ ਬਿਹਤਰ ਕਰਨ ਦੀ ਕੋਸ਼ਿਸ਼ ’ਚ ਬਾਰ ਨੂੰ 6.32 ਮੀਟਰ ’ਤੇ ਸੈੱਟ ਕੀਤਾ। ਹਾਲਾਂਕਿ, ਉਹ ਤਿੰਨਾਂ ਕੋਸ਼ਿਸ਼ਾਂ ’ਚ ਸਫਲ ਨਹੀਂ ਹੋ ਸਕਿਆ। ਗ੍ਰੀਸ ਦਾ ਸਟਾਰ ਇਮਾਨੁਏਲ ਕਰਾਲਿਸ 6.15 ਮੀਟਰ ਦੇ ਨਾਲ ਦੂਜੇ ਸਥਾਨ ’ਤੇ ਰਿਹਾ ਜਦਕਿ ਨਾਰਵੇ ਦਾ ਸੋਂਦਰੇ ਗੁਟੋਰਮਸੇਨ 5.95 ਮੀਟਰ ਦੇ ਨਾਲ ਤੀਜੇ ਸਥਾਨ ’ਤੇ ਰਿਹਾ।
ਭਾਰਤ ਦਾ ਸਾਹਮਣਾ ਅੱਜ ਅਫਗਾਨਿਸਤਾਨ ਨਾਲ, ਖਾਸ ਗੱਲਾਂ 'ਤੇ ਪਾਓ ਇਕ ਝਾਤ
NEXT STORY