ਨਵੀਂ ਦਿੱਲੀ (ਬਿਊਰੋ)— ਕ੍ਰਿਕਟ ਦੀ ਦੁਨੀਆ 'ਚ ਸਚਿਨ-ਵੀਰੂ ਦੀ ਜੋੜੀ ਦਾ ਸਰਵਸ਼੍ਰੇਸ਼ਠ ਓਪਨਿੰਗ ਜੋੜੀਆਂ 'ਚ ਸ਼ੁਮਾਰ ਹੁੰਦਾ ਹੈ। ਹਾਲ ਹੀ 'ਚ ਜਾਰੀ ਇਕ ਸ਼ੋਅ ਦੌਰਾਨ ਸਚਿਨ ਤੇਂਦੁਲਕਰ ਅਤੇ ਵਰਿੰਦਰ ਸਹਿਵਾਗ ਨੇ ਆਪਣੇ ਜਮਾਨੇ ਦੇ ਕਈ ਮਜ਼ੇਦਾਰ ਤਜ਼ਰਬਿਆਂ ਨੂੰ ਸ਼ੇਅਰ ਕੀਤਾ ਹੈ। ਮਾਸਟਰ ਬਲਾਸਟਰ ਸਚਿਨ ਨੇ ਇਸ ਸ਼ੋਅ ਦੌਰਾਨ ਪਾਕਿਸਤਾਨੀ ਦਿੱਗਜ ਇੰਜ਼ਮਾਮ ਉਲ ਹੱਕ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਇੰਜ਼ਮਾਮ ਦੀ ਤਾਰੀਫ ਕਰਦੇ ਕਿਹਾ ਕਿ ਉਹ ਭਾਰਤੀ ਖਿਡਾਰੀਆਂ ਨਾਲ ਕਾਫੀ ਇੱਜਤ ਅਤੇ ਪਿਆਰ ਦੇ ਨਾਲ ਗੱਲਾਂ ਕਰਦੇ ਸਨ।
ਸਚਿਨ ਨੇ ਇਸ ਦੌਰਾਨ ਇਕ ਮਜ਼ੇਦਾਰ ਪੱਲ ਵੀ ਦੱਸਿਆ। ਉਨ੍ਹਾਂ ਕਿਹਾ, ਮੈਨੂੰ ਯਾਦ ਹੈ ਕਿ ਜਦੋਂ ਅਸੀਂ ਪਾਕਿਸਤਾਨ ਦੌਰੇ 'ਤੇ ਸਨ, ਤਾਂ ਲਾਹੌਰ 'ਚ ਪਾਕਿਸਤਾਨ ਦੀ ਟੀਮ ਦੇ ਬਾਅਦ ਸਾਡੀ ਨੈਟ ਪ੍ਰੈਕਟਿਸ ਸ਼ੁਰੂ ਹੋਣ ਵਾਲੀ ਸੀ। ਇਸ ਦੌਰਾਨ ਇੰਜ਼ਮਾਮ ਮੇਰੇ ਕੋਲ ਆਪਣੇ ਪੁੱਤਰ ਨੂੰ ਲੈ ਕੇ ਆਏ। ਇੰਜ਼ਮਾਮ ਨੇ ਕਿਹਾ ਕਿ ਇਹ ਲੜਕਾ ਭਲੇ ਹੀ ਮੇਰਾ ਹੈ ਪਰ ਕ੍ਰਿਕਟ 'ਚ ਇਹ ਤੁਹਾਡਾ ਪ੍ਰਸ਼ੰਸਕ ਹੈ। ਸਚਿਨ ਨੇ ਕਿਹਾ, ਇੰਜ਼ਮਾਮ ਦੀ ਗੱਲ ਸੁਣ ਕੇ ਕਾਫੀ ਚੰਗਾ ਲੱਗਾ। ਇਸਦੇ ਬਾਅਦ ਮੈਂ ਆਪਣਾ ਥੋੜਾ ਸਮਾਂ ਇੰਜ਼ਮਾਮ ਦੇ ਪੁੱਤਰ ਨਾਲ ਬਿਤਾਇਆ।
ਉਥੇ ਹੀ ਸਹਿਵਾਗ ਨੇ ਵੀ ਇੰਜ਼ੀ ਨੂੰ ਲੈ ਕੇ ਇਕ ਪੱਲ ਸਾਂਝਾ ਕੀਤਾ। ਉਸ ਸੀਰੀਜ਼ 'ਚ ਸਹਿਵਾਗ ਨੇ ਪਾਕਿਸਤਾਨੀ ਸਪਿਨਰ ਦਾਨਿਸ਼ ਕਨੇਰੀਆ ਦੀ ਗੇਂਦਾਂ 'ਤੇ ਖੂਬ ਦੌੜਾਂ ਹਾਸਲ ਕੀਤੀਆਂ। ਸਹਿਵਾਗ ਨੇ ਦੱਸਿਆ ਕਿ ਉਨ੍ਹਾਂ ਇੰਜ਼ੀ ਨੂੰ ਕਿਹਾ ਕਿ ਮਿਡ ਆਨ ਅੰਦਰ ਬੁਲਾ ਲੋ ਮੈਂ ਛੱਕਾ ਮਾਰਨਾ ਹੈ। ਇੰਜ਼ੀ ਨੇ ਸਹਿਵਾਗ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਫੀਲਡਰ ਨੂੰ ਅੰਦਰ ਬੁਲਾ ਲਿਆ। ਫਿਰ ਕੀ ਸੀ ਸਹਿਵਾਗ ਨੇ ਓਵਰ ਦੀ ਅਗਲੀ ਹੀ ਗੇਂਦ 'ਤੇ ਛੱਕਾ ਲੱਗਾ ਦਿੱਤਾ। ਇੰਜ਼ੀ ਦੇ ਇਸ ਫੈਸਲੇ ਨਾਲ ਦਾਨਿਸ਼ ਕਾਫੀ ਨਾਰਾਜ਼ ਹੋਏ ਸਨ।
ਵਿਸ਼ਵ ਕੱਪ 2011 'ਚ ਭਾਰਤ ਦੀ ਜਿੱਤ 'ਚ ਕਪਤਾਨ ਮਹਿੰਦਰ ਸਿੰਘ ਦਾ ਖਾਸ ਕਿਰਦਾਰ ਸੀ। ਇਸ ਮੈਚ 'ਚ ਧੋਨੀ ਨੇ ਯੁਵਰਾਜ ਸਿੰਘ ਦੇ ਸਥਾਨ 'ਤੇ ਖੁਦ ਨੰਬਰ ਚਾਰ 'ਤੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਸਹਿਵਾਗ ਇਸ ਘਟਨਾ ਦੇ ਗਵਾਹ ਸਨ। ਸਹਿਵਾਗ ਉਸ ਸਮੇਂ ਡ੍ਰੈਸਿੰਗ ਰੂਮ 'ਚ ਹੀ ਮੌਜੂਦ ਸਨ। ਸਹਿਵਾਗ ਨੇ ਦੱਸਿਆ ਕਿ ਇਹ ਮਾਸਟਰਸਟ੍ਰੋਕ ਕਿਸੇ ਹੋਰ ਨੇ ਨਹੀਂ ਬਲਕਿ ਸਚਿਨ ਦਾ ਸੀ। ਧੋਨੀ ਨੇ ਇਸ ਮੈਚ 'ਚ ਸ਼੍ਰੀਲੰਕਾ ਦੇ ਖਿਲਾਫ 91 ਦੌੜਾਂ ਦੀ ਪਾਰੀ ਖੇਡ ਕੇ ਭਾਰਤੀ ਟੀਮ ਨੂੰ ਜਿੱਤ ਦਿਵਾਉਣ 'ਚ ਮੁੱਖ ਭੂਮਿਕਾ ਨਿਭਾਈ ਸੀ।
ਇਸ ਤੋਂ ਇਲਾਵਾ ਸਹਿਵਾਗ ਨੇ ਦੱਸਿਆ ਕਿ ਸਚਿਨ ਹਰ ਸਮੇਂ ਡ੍ਰੈਸਿੰਗ ਰੂਮ 'ਚ ਕੁਝ ਨਾ ਕੁਝ ਬੋਲਦੇ ਰਹਿੰਦੇ ਸਨ। ਸਹਿਵਾਗ ਨੂੰ ਚੁੱਪ ਕਰਾਉਣ ਲਈ ਸਚਿਨ ਕੇਲੇ ਲੈ ਕੇ ਆਉਂਦੇ ਸਨ। ਸਚਿਨ ਨੇ ਕਿਹਾ ਕਿ ਉਹ ਕੇਲੇ ਥੋੜੀ ਦੇਰ ਹੀ ਸਹੀ ਵੀਰੂ ਦਾ ਮੁੰਹ ਬੰਦ ਕਰਾਉਣ 'ਚ ਸਫਲ ਹੁੰਦੇ ਸਨ।
ਮਹਿਲਾ ਹਾਕੀ ਟੀਮ ਸਪੇਨ ਰਵਾਨਾ
NEXT STORY