ਨਵੀਂ ਦਿੱਲੀ— ਤਜਰਬੇਕਾਰ ਸਟ੍ਰਾਈਕਰ ਅਤੇ ਕਪਤਾਨ ਰਾਣੀ ਦੀ ਅਗਵਾਈ ਵਾਲੀ 20 ਮੈਂਬਰੀ ਭਾਰਤੀ ਮਹਿਲਾ ਹਾਕੀ ਟੀਮ ਸ਼ਨੀਵਾਰ ਨੂੰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਸਪੇਨ ਦੇ ਦੌਰੇ ਦੇ ਲਈ ਰਵਾਨਾ ਹੋ ਗਈ ਜਿੱਥੇ ਉਹ ਮੇਜ਼ਬਾਨ ਟੀਮ ਦੇ ਨਾਲ ਪੰਜ ਮੈਚਾਂ ਦੀ ਸੀਰੀਜ਼ ਖੇਡੇਗੀ। ਭਾਰਤ ਅਤੇ ਸਪੇਨ ਦੇ ਦੌਰੇ ਦੀ ਸ਼ੁਰੂਆਤ 12 ਜੂਨ ਨੂੰ ਮੈਡ੍ਰਿਡ 'ਚ ਮੈਚ ਨਾਲ ਹੋਵੇਗੀ। ਇਸ ਸੀਰੀਜ਼ ਨੂੰ ਅਗਲੇ ਮਹੀਨੇ ਲੰਡਨ 'ਚ ਹੋਣ ਵਾਲੇ ਮਹਿਲਾ ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਦੇ ਅਹਿਮ ਅਭਿਆਸ ਮੰਨਿਆ ਜਾ ਰਿਹਾ ਹੈ।
ਭਾਰਤੀ ਸਟ੍ਰਾਈਕਰ ਰਾਣੀ ਏਸ਼ੀਅਨ ਚੈਂਪੀਅਨਜ਼ ਟਰਾਫੀ 'ਚ ਆਰਾਮ ਦੇ ਬਾਅਦ ਵਾਪਸੀ ਕਰ ਰਹੀ ਹੈ ਜਿੱਥੇ ਭਾਰਤ ਆਪਣੇ ਖਿਤਾਬ ਦਾ ਬਚਾਅ ਨਹੀਂ ਕਰ ਸਕਿਆ ਸੀ ਅਤੇ ਉਸ ਨੂੰ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ। ਕਪਤਾਨ ਨੇ ਸਪੇਨ ਦੌਰੇ 'ਤੇ ਰਵਾਨਾ ਹੋਣ ਤੋਂ ਪਹਿਲਾਂ ਕਿਹਾ, ''ਏਸ਼ੀਅਨ ਚੈਂਪੀਅਨਜ਼ ਟਰਾਫੀ 'ਚ ਯੁਵਾਵਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਅਤੇ ਸਪੇਨ 'ਚ ਮੈਚਾਂ ਨਾਲ ਸਾਨੂੰ ਫਾਇਦਾ ਮਿਲੇਗਾ ਅਤੇ ਵਿਸ਼ਵ ਕੱਪ ਤੋਂ ਪਹਿਲਾਂ ਚੋਣਕਰਤਾਵਾਂ ਨੂੰ ਵੀ ਆਪਣਾ ਫੈਸਲਾ ਲੈਣ 'ਚ ਮਦਦ ਮਿਲੇਗੀ।''
ਉਨ੍ਹਾਂ ਨਾਲ ਹੀ ਕਿਹਾ ਕਿ 20 ਮੈਂਬਰੀ ਟੀਮ ਦੇ ਨਾਲ ਜਾਣ 'ਤੇ ਵਿਸ਼ਵ ਕੱਪ ਦੇ ਲਈ ਟੀਮ ਦੇ ਸਾਰੇ ਖਿਡਾਰੀ ਤਰੋਤਾਜ਼ਾ ਰਹਿਣਗੇ ਅਤੇ ਉਨ੍ਹਾਂ 'ਤੇ ਵਾਧੂ ਖੇਡ ਦਾ ਭਾਰ ਨਹੀਂ ਪਵੇਗਾ। ਭਾਰਤ ਵਿਸ਼ਵ ਕੱਪ 'ਚ ਓਲੰਪਿਕ ਚੈਂਪੀਅਨ ਇੰਗਲੈਂਡ ਦੇ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ। ਰਾਣੀ ਨੇ ਕਿਹਾ ਕਿ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਵਿਸ਼ਵ ਕੱਪ ਲਈ ਤਿਆਰ ਅਤੇ ਤਰੋਤਾਜ਼ਾ ਰਹੀਏ। ਸਪੇਨ ਦੌਰੇ ਨਾਲ ਸਾਨੂੰ ਮਦਦ ਮਿਲੇਗੀ।
ਦਕਸ਼, ਸ਼ਰੁਤੀ ਨੂੰ ਅੰਡਰ 14 ਟੈਨਿਸ ਟੂਰਨਾਮੈਂਟ 'ਚ ਦੋਹਰਾ ਖਿਤਾਬ
NEXT STORY