ਸਪੋਰਟਸ ਡੈਸਕ : ਕੋਰੋਨਾ ਵਾਇਰਸ ਮਹਾਮਾਰੀ ਕਾਰਨ ਡਚ ਫਾਰਮੂਲਾ ਵਨ ਗ੍ਰਾਂ ਪ੍ਰੀ ਰੇਸ ਅਗਲੇ ਸਾਲ ਤਕ ਮੁਲਤਵੀ ਕਰ ਦਿੱਤੀ ਗਈ ਹੈ। ਇਸ ਰੇਸ ਨੂੰ 1985 ਤੋਂ ਬਾਅਦ ਪਹੀਲੀ ਵਾਰ ਕੈਲੰਡਰ ਵਿਚ ਵਾਪਸੀ ਕਰਨੀ ਸੀ। ਡਚ ਗ੍ਰਾਂ ਪ੍ਰੀ ਦਾ ਆਯੋਜਨ 3 ਮਈ ਨੰ ਜਾਂਡਵੂਰਟ ਵਿਚ ਕੀਤਾ ਜਾਣਾ ਸੀ ਪਰ ਕੋਵਿਡ-19 ਮਹਾਮਾਰੀ ਕਾਰਨ ਇਸ ਨੂੰ ਪਹਿਲਾ ਮੁਲਤਵੀ ਕੀਤਾ ਗਿਆ ਸੀ।
ਆਯੋਜਕਾਂ ਨੇ ਬਿਆਨ ਵਿਚ ਕਿਹਾ ਕਿ ਕੋਰੋਨਾ ਵਾਇਰਸ ਦੁਨੀਆ ਭਾਰ ਵਿਚ ਫੈਲਣ ਨਾਲ ਫਾਰਮੂਲਾ ਵਨ ਹੇਨੇਕੇਨ ਡਚ ਗ੍ਰਾਂ ਪ੍ਰੀ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ, ਜਿਸ ਦੀ ਪਹਿਲਾਂ ਆਯੋਜਕਾਂ ਦਾ ਐਲਾਨ ਕੀਤਾ ਗਿਆ ਸੀ। ਇਸ ਨੂੰ 2021 ਤਕ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਮੋਟਰਸਪੋਰਟ ਐੱਫ. ਆਈ. ਐੱਚ. ਦੇ ਨਾਲ ਮਿਲ ਕੇ ਫਾਰਮੂਲਾ ਵਨ ਮੈਨੇਜਮੈਂਟ 2021 ਦਾ ਪ੍ਰੋਗਰਾਮ ਬਣਾਏਗਾ ਜਿਸ ਵਿਚ ਡੱਚ ਗ੍ਰਾਂ ਪ੍ਰੀ ਦੀ ਨਵੀਂ ਤਾਰੀਖ ਦੇ ਐਲਾਨ 'ਤੇ ਫੈਸਲਾ ਹੋਵੇਗਾ।
ਇੰਗਲੈਂਡ ਦੇ ਕਪਤਾਨ ਮੋਰਗਨ ਨੂੰ ਉਮੀਦ, ਇਸ ਸਾਲ ਨਹੀਂ ਹੋਵੇਗਾ ਟੀ-20 ਵਰਲਡ ਕੱਪ
NEXT STORY