ਸਪੋਰਸਟ ਡੈਸਕ— ਭਾਰਤ ਦੀ ਫਰਾਟਾ ਐਥਲੀਟ ਦੁਤੀ ਚੰਦ ਨੂੰ ਵਰਲਡ ਐਥਲੈਟੀਕਸ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰਨ ਦੇ ਤਹਿਤ ਯੂਰਪ 'ਚ ਦੋ ਦੋੜ 'ਚ ਭਾਗ ਲੈਣ ਲਈ ਸ਼ੁੱਕਰਵਾਰ ਨੂੰ ਵੀਜ਼ਾ ਜਾਰੀ ਕਰ ਦਿੱਤਾ ਗਿਆ। ਇਸ ਐਥਲੀਟ ਨੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਵੀਜ਼ਾ ਦੁਵਾਉਣ 'ਚ ਮਦਦ ਕਰਵਾਉਣ ਲਈ ਕਿਹਾ ਸੀ ਤਾਂ ਕਿ ਉਹ ਇਨਾਂ ਮੁਕਾਬਲਿਆਂ 'ਚ ਹਿੱਸਾ ਲੈ ਸਕੇ।
ਦੁਤੀ ਨੇ ਟਵਿਟਰ 'ਤੇ ਲਿੱਖਿਆ, ''ਉਨ੍ਹਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਮੇਰੀ ਗੱਲ ਸੁਣੀ। ਵਿਦੇਸ਼ ਮੰਤਰਾਲਾ, ਐਸ ਜੈਸ਼ੰਕਰ, ਖੇਡ ਮੰਤਰਾਲਾ, ਕੀਰੇਨ ਰੀਜੀਜੂ ਦਾ ਮੈਨੂੰ ਵੀਜ਼ਾ ਦੁਵਾਉਣ 'ਚ ਮਦਦ ਕਰਨ ਲਈ ਧੰਨਵਾਦ। ਨਵੀਨ ਪਟਨਾਇਕ ਦਾ ਵੀ ਧੰਨਵਾਦ।
ਹਿਤਾਂ ਦੇ ਟਕਰਾਅ 'ਤੇ ਰਾਹੁਲ ਦ੍ਰਾਵਿੜ ਦੇ ਬਚਾਅ 'ਚ ਆਏ ਕੁੰਬਲੇ, ਦਿੱਤਾ ਇਹ ਕਰਾਰਾ ਜਵਾਬ
NEXT STORY