ਕੋਲਕਾਤਾ (ਬਿਊਰੋ)— ਵੈਸਟਇੰਡੀਜ਼ ਟੀਮ ਇਸ ਸਾਲ ਦੇ ਆਖਰ 'ਚ ਭਾਰਤ ਦੌਰੇ ਦਾ ਇਕਲੌਤਾ ਟੀ-20 ਇੰਟਰਨੈਸ਼ਨਲ ਮੈਚ 4 ਨਵੰਬਰ ਨੂੰ ਕੋਲਕਾਤਾ ਦੇ ਇਤਿਹਾਸਕ ਈਡਨ ਗਾਰਡਨ 'ਚ ਖੇਡੇਗੀ। ਬੰਗਾਲ ਕ੍ਰਿਕਟ ਸੰਘ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਵੈਸਟਇੰਡੀਜ਼ ਟੀਮ ਅਕਤੂਬਰ-ਨਵੰਬਰ 'ਚ ਸੀਰੀਜ਼ ਲਈ ਭਾਰਤ ਦਾ ਦੌਰਾ ਕਰੇਗੀ। ਸਾਬਕਾ ਭਾਰਤੀ , ਕਪਤਾਨ ਸੌਰਵ ਗਾਂਗੁਲੀ ਨੇ ਕਿਹਾ ਕਿ ਵੈਸਟਇੰਡੀਜ਼ ਇਸ ਦੌਰੇ 'ਚ 3 ਟੈਸਟ, 5 ਵਨਡੇ ਮੈਚ, ਅਤੇ ਇਕ ਟੀ-20 ਖੇਡੇਗੀ। ਗਾਂਗੁਲੀ ਨੇ ਕਿਹਾ, ਅਸੀਂ ਸਿਰਫ ਟੀ-20 ਮੈਚ ਲਈ ਕੈਰੀਬੀਆਈ ਟੀਮ ਦੀ ਮੇਜਬਾਨੀ ਕਰਾਂਗੇ।
ਉਨ੍ਹਾਂ ਕਿਹਾ ਕਿ ਜੇਕਰ ਪੁਣੇ ਆਈ.ਪੀ.ਐੱਲ. ਕੁਆਲੀਫਾਇਰਸ ਦਾ ਆਯੋਜਨ ਕਰਨ 'ਚ ਨਾਕਾਮ ਰਹਿੰਦਾ ਹੈ ਤਾਂ ਈਡਨ ਗਾਰਡਨ ਨੂੰ ਉਸਦੀ ਮੇਜਬਾਨੀ ਮਿਲ ਸਕਦੀ ਹੈ। ਪਲੇ ਆਫ ਦੀ ਮੇਜਬਾਨੀ ਫਿਲਹਾਲ ਮਹਾਰਾਸ਼ਟਰ ਕ੍ਰਿਕਟ ਸੰਘ ਨੂੰ ਮਿਲੀ ਹੈ।
ਸ਼੍ਰੀਲੰਕਾ ਕ੍ਰਿਕਟ ਨੇ ਬੰਗਲਾਦੇਸ਼ੀ ਖਿਡਾਰੀਆਂ 'ਤੇ ਜਤਾਈ ਨਿਰਾਜਗੀ
NEXT STORY