ਕੋਲਕਾਤਾ, (ਬਿਊਰੋ)— ਵੈਸਟਇੰਡੀਜ਼ ਦੇ ਇਸ ਸਾਲ ਦੇ ਅੰਤ 'ਚ ਭਾਰਤ ਦੌਰੇ ਦਾ ਇਕ ਮਾਤਰ ਕੌਮਾਂਤਰੀ ਟੀ-20 ਮੈਚ ਚਾਰ ਨਵੰਬਰ ਨੂੰ ਈਡਨ ਗਾਰਡਨਸ 'ਚ ਖੇਡਿਆ ਜਾਵੇਗਾ। ਬੰਗਾਲ ਕ੍ਰਿਕਟ ਸੰਘ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਅੱਜ ਇਹ ਜਾਣਕਾਰੀ ਦਿੱਤੀ।
ਵੈਸਟਇੰਡੀਜ਼ ਇਸ ਦੌਰੇ 'ਚ ਤਿੰਨ ਟੈਸਟ, ਪੰਜ ਵਨਡੇ ਮੈਚ ਅਤੇ ਇਕ ਟੀ-20 ਕੌਮਾਂਤਰੀ ਮੈਚ ਖੇਡੇਗਾ। ਗਾਂਗੁਲੀ ਨੇ ਕਿਹਾ, ''ਅਸੀਂ ਇਕ ਮਾਤਰ ਟੀ-20 ਦੇ ਲਈ ਕੈਰੇਬੀਆਈ ਟੀਮ ਦੀ ਮੇਜ਼ਬਾਨੀ ਕਰਾਂਗੇ।'' ਉਨ੍ਹਾਂ ਕਿਹਾ ਕਿ ਜੇਕਰ ਪੁਣੇ ਇੰਡੀਅਨ ਪ੍ਰੀਮੀਅਰ ਲੀਗ ਦੇ ਕੁਆਲੀਫਾਇਰਸ ਦਾ ਆਯੋਜਨ ਕਰਨ 'ਚ ਅਸਫਲ ਰਹਿੰਦਾ ਹੈ ਤਾਂ ਈਡਨ ਗਾਰਡਨਸ ਨੂੰ ਉਸ ਦੀ ਮੇਜ਼ਬਾਨੀ ਮਿਲ ਸਕਦੀ ਹੈ। ਪਲੇਆਫ (ਐਲੀਮਿਨੇਟਰ ਅਤੇ ਕੁਆਲੀਫਾਇਰ-2) ਦੀ ਮੇਜ਼ਬਾਨੀ ਅਜੇ ਮਹਾਰਾਸ਼ਟਰ ਕ੍ਰਿਕਟ ਸੰਘ (ਐੱਮ.ਸੀ.ਏ.) ਨੂੰ ਮਿਲੀ ਹੈ।
ਬੰਗਲਾਦੇਸ਼ੀ ਖਿਡਾਰੀਆਂ ਨੂੰ ਮੈਦਾਨ 'ਤੇ ਝਗੜਾ ਕਰਨਾ ਪਿਆ ਮਹਿੰਗਾ, ICC ਨੇ ਦਿੱਤੀ ਸਖਤ ਸਜ਼ਾ
NEXT STORY