ਸਪੋਰਟਸ ਡੈਸਕ- ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪਿੱਠ ਦੀ ਦਰਦ ਕਾਰਨ ਐਤਵਾਰ ਨੂੰ ਇੰਗਲੈਂਡ ਦੇ ਖ਼ਿਲਾਫ਼ ਤੀਜੇ ਵਨ-ਡੇ ਤੋਂ ਬਾਹਰ ਹੋ ਗਏ। ਆਖ਼ਰੀ ਗਿਆਰਾਂ 'ਚ ਇਸ ਤੇਜ਼ ਗੇਂਦਬਾਜ਼ ਦੀ ਜਗ੍ਹਾ ਮੁਹੰਮਦ ਸਿਰਾਜ ਨੂੰ ਸ਼ਾਮਲ ਕੀਤਾ ਗਿਆ ਹੈ।
ਟੀਮ ਪ੍ਰਬੰਧਨ ਨੇ ਯੁਵਾ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੇ ਨਾਂ 'ਤੇ ਵਿਚਾਰ ਨਹੀਂ ਕੀਤਾ ਕਿਉਂਕਿ ਢਿੱਡ 'ਚ ਖਿੱਚਾਅ ਦੇ ਬਾਅਦ ਉਨ੍ਹਾਂ ਨੇ ਅਜੇ ਪੂਰੀ ਫਿੱਟਨੈਸ ਹਾਸਲ ਨਹੀਂ ਕੀਤੀ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਤੋਂ ਜਾਰੀ ਬਿਆਨ ਦੇ ਮੁਤਾਬਕ, 'ਜਸਪ੍ਰੀਤ ਪਿੱਠ ਦੀ ਦਰਦ ਕਾਰਨ ਇਸ ਮੈਚ ਤੋਂ ਬਾਹਰ ਹਨ। ਅਰਸ਼ਦੀਪ ਚੋਣ ਲਈ ਉਪਲੱਬਧ ਨਹੀਂ ਹਨ। ਉਹ ਢਿੱਡ ਦੇ ਸੱਜੇ ਹਿੱਸੇ 'ਚ ਖਿੱਚਾਅ ਤੋਂ ਅਜੇ ਤਕ ਪੂਰੀ ਤਰ੍ਹਾਂ ਉੱਭਰ ਨਹੀਂ ਸਕੇ ਹਨ।'
ਬੁਮਰਾਹ ਨੇ ਸੀਰੀਜ਼ ਦੇ ਪਹਿਲੇ ਮੈਚ 'ਚ 19 ਦੌੜਾਂ ਦੇ ਕੇ 6 ਵਿਕਟਾਂ ਲਈਆਂ ਸਨ। ਉਨ੍ਹਾਂ ਦੇ ਕਰੀਅਰ ਦੇ ਇਸ ਸਰਵਸ੍ਰੇਸ਼ਠ ਪ੍ਰਦਰਸ਼ਨ ਨਾਲ ਭਾਰਤ ਨੇ ਇਸ ਮੈਚ ਨੂੰ 10 ਵਿਕਟਾਂ ਨਾਲ ਜਿੱਤਿਆ ਸੀ। ਇੰਗਲੈਂਡ ਨੇ ਹਾਲਾਂਕਿ ਦੂਜੇ ਮੈਚ 'ਚ ਵਾਪਸੀ ਕੀਤੀ ਤੇ ਰੀਸ ਟਾਪਲੀ ਦੇ 6 ਵਿਕਟਾਂ ਦੇ ਦਮ 'ਤੇ ਭਾਰਤ ਨੂੰ 100 ਦੌੜਾਂ ਨਾਲ ਹਰਾਇਆ।
World Athletics : ਫਾਈਨਲ ਰਾਊਂਡ 'ਚ ਉਮੀਦ ਮੁਤਾਬਕ ਲੰਬੀ ਛਾਲ ਮਾਰਨ 'ਚ ਅਸਫਲ ਰਹੇ ਸ਼੍ਰੀਸ਼ੰਕਰ
NEXT STORY