ਲੰਡਨ— ਇੰਗਲੈਂਡ ਦੀ ਟੀਮ ਨੂੰ ਭਾਵੇਂ ਹੀ ਫੁੱਟਬਾਲ ਵਿਸ਼ਵ ਕੱਪ ਦੀ ਮਜ਼ਬੂਤ ਦਾਅਵੇਦਾਰਾਂ ਟੀਮਾਂ 'ਚ ਨਹੀਂ ਗਿਣਿਆ ਜਾਂਦਾ ਪਰ ਟੂਨੀਸ਼ੀਆ ਖਿਲਾਫ ਉਸ ਨੇ ਪਹਿਲੇ ਮੈਚ ਦੇ ਆਖਰੀ ਸਮੇਂ 'ਚ ਮਿਲੀ ਜਿੱਤ ਨੂੰ ਉੱਥੇ ਟੈਲੀਵੀਜ਼ਨ 'ਤੇ 1.83 ਕਰੋੜ ਦਰਸ਼ਕਾਂ ਨੇ ਦੇਖਿਆ ਜੋ ਇਸ ਸਾਲ ਦਾ ਨਵਾਂ ਰਿਕਾਰਡ ਹੈ। ਦੱਸਿਆ ਜਾ ਰਿਹਾ ਕਿ ਪਿਛਲੇ ਦਿਨਾਂ 'ਚ ਪ੍ਰਿਸ ਹੈਰੀ ਤੇ ਮੇਘਨ ਮਾਰਕਲੇ ਦਾ ਵਿਆਹ ਹੋਇਆ ਸੀ। ਇਸ ਦਾ ਸਿੱਧਾ ਪ੍ਰਸਾਰਣ ਸੋਸ਼ਲ ਸਾਈਟਸ ਤੇ ਟੀ. ਵੀ. 'ਤੇ ਹੋਇਆ ਸੀ। ਇੰਗਲੈਂਡ ਦੇ ਮੈਚ ਨੇ ਰਿਕਾਰਡ ਤੋੜ ਦਿੱਤਾ।
ਰੂਸ ਦੇ ਵੋਲਗੋਗ੍ਰਾਦ 'ਚ ਖੇਡੇ ਗਏ ਇਸ ਮੈਚ 'ਚ ਕਪਤਾਨ ਹੈਰੀ ਕੇਨ ਨੇ ਇੰਜੁਰੀ ਟਾਈਮ 'ਚ ਗੋਲ ਕਰ ਟੀਮ ਦੀ 2-1 ਨਾਲ ਜਿੱਤ ਪੱਕੀ ਕਰ ਦਿੱਤੀ। ਇਸ ਮੈਚ ਨੂੰ ਟੈਲੀਵੀਜ਼ਨ ਦੇ 69.2 ਪ੍ਰਤੀਸ਼ਤ ਦਰਸ਼ਕਾਂ ਨੇ ਦੇਖਿਆ। ਦਰਸ਼ਕਾਂ ਦੀ ਸੰਖਿਆ ਦੇ ਮਾਮਲੇ 'ਚ ਇਸ ਮੈਚ ਨੇ ਪਿਛਲੇ ਮਹੀਨੇ ਹੋਏ ਵਿਆਹ ਨੂੰ ਵੀ ਪਿੱਛੇ ਛੱਡ ਦਿੱਤਾ।
ਇਸ ਦੇ ਨਾਲ ਹੀ ਲਗਭਗ 30 ਲੱਖ ਲੋਕਾਂ ਨੇ ਇਸ ਮੈਚ ਨੂੰ ਆਨਲਾਈਨ ਵੀ ਦੇਖਿਆ ਜੋ ਲਾਈਵ ਦਰਸ਼ਕਾਂ ਦੇ ਮਾਮਲੇ 'ਚ ਪ੍ਰਸਾਰਕ ਬੀ. ਬੀ. ਸੀ. ਦੇ ਲਈ ਰਿਕਾਰਡ ਹੈ।
ਵਿਸ਼ਵ ਕੱਪ ਦੌਰਾਨ ਰਸ਼ੀਅਨ ਸੁੰਦਰੀਆਂ ਨੂੰ 'ਫਸਾਉਣ' 'ਚ ਲੱਗੇ ਹਨ ਵਿਦੇਸ਼ੀ ਲੜਕੇ
NEXT STORY