ਦੁਬਈ- ਇੰਗਲੈਂਡ ਦੀ ਸਲਾਮੀ ਬੱਲੇਬਾਜ਼ ਟੈਮੀ ਬਿਊਮੋਂਟ ਨੂੰ ਐਤਵਾਰ ਨੂੰ 2021 'ਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਆਈ. ਸੀ. ਸੀ. ਮਹਿਲਾ ਟੀ-20 ਕ੍ਰਿਕਟਰ ਆਫ ਦਿ ਈਅਰ ਚੁਣਿਆ ਗਿਆ। ਬਿਊਮੋਂਟ 2021 'ਚ ਟੀ-20 ਇੰਗਲੈਂਡ ਦੀ ਚੋਟੀ ਦੀ ਤੇ ਵਿਸ਼ਵ ਦੀ ਤੀਜੀ ਸਭ ਤੋਂ ਜ਼ਿਆਦਾ ਸਕੋਰਰ ਰਹੀ ਸੀ। ਉਨ੍ਹਾਂ ਨੇ 9 ਮੈਚਾਂ 'ਚ 33.66 ਦੀ ਔਸਤ ਨਾਲ ਤਿੰਨ ਅਰਧ ਸੈਂਕੜਿਆਂ ਦੇ ਨਾਲ 303 ਦੌੜਾਂ ਬਣਾਈਆਂ। ਜਦਕਿ ਨਿਊਜ਼ੀਲੈਂਡ ਦੇ ਖ਼ਿਲਾਫ਼ ਘਰ ਤੋਂ ਬਾਹਰ ਲੋ ਸਕੋਰਿੰਗ ਸੀਰੀਜ਼ 'ਚ ਵੀ ਉਹ ਚੋਟੀ ਦੀ ਸਕੋਰਰ ਰਹੀ ਸੀ।
ਉਨ੍ਹਾਂ ਨੂੰ ਤਿੰਨ ਮੈਚਾਂ 'ਚ 102 ਦੌੜਾਂ ਲਈ 'ਪਲੇਅਰ ਆਫ ਦਿ ਸੀਰੀਜ਼' ਚੁਣਿਆ ਗਿਆ ਸੀ। ਇਸ ਤੋਂ ਬਾਅਦ ਨਿਊਜ਼ੀਲੈਂਡ ਦੇ ਖ਼ਿਲਾਫ਼ ਸੀਰੀਜ਼ 'ਚ ਉਨ੍ਹਾਂ ਦੀ 97 ਦੌੜਾਂ ਦੀ ਪਾਰੀ ਦੀ ਬਦੌਲਤ ਇੰਗਲੈਂਡ ਨੇ 2021 'ਚ ਆਪਣਾ ਸਰਵਉੱਚ ਟੀ-20 ਸਕੋਰ ਬਣਾਇਆ ਸੀ। ਸੀਰੀਜ਼ ਦੇ ਦੂਜੇ ਮੈਚ 'ਚ ਉਨ੍ਹਾਂ ਦੀ 53 ਗੇਂਦਾਂ 'ਤੇ 63 ਦੌੜਾਂ ਦੀ ਪਾਰੀ ਨੇ ਪਾਵਰਪਲੇਅ 'ਚ ਦੋ ਵਿਕਟਾਂ ਗੁਆਉਣ ਦੇ ਬਾਵਜੂਦ ਇੰਗਲੈਂਡ ਨੂੰ ਜਿੱਤ ਦਿਵਾਈ ਸੀ।
SA v IND : ਦੱਖਣੀ ਅਫਰੀਕਾ ਨੇ ਭਾਰਤ ਨੂੰ ਵਨ ਡੇ ਸੀਰੀਜ਼ 'ਚ 3-0 ਨਾਲ ਕੀਤਾ ਕਲੀਨ ਸਵੀਪ
NEXT STORY