ਬ੍ਰਿਸਬੇਨ- ਆਸਟਰੇਲੀਆ ਖ਼ਿਲਾਫ਼ ਏਸ਼ੇਜ਼ ਸੀਰੀਜ਼ ਤੋਂ ਇਕ ਮਹੀਨੇ ਪਹਿਲੇ ਇੰਗਲੈਂਡ ਦੇ ਕ੍ਰਿਕਟਰਾਂ ਦਾ ਪਹਿਲਾ ਜੱਥਾ ਸ਼ਨੀਵਾਰ ਸਵੇਰੇ ਬ੍ਰਿਸਬੇਨ (ਆਸਟਰੇਲੀਆ) ਪਹੁੰਚ ਗਿਆ ਜੋ ਗੋਲਡ ਕੋਸਟ ਦੇ ਇਕ ਆਲੀਸ਼ਾਨ ਰਿਜ਼ੋਰਟ 'ਚ 14 ਦਿਨ ਇਕਾਂਤਵਾਸ 'ਚ ਰਹੇਗਾ।
ਖਿਡਾਰੀਆਂ ਤੇ ਸਹਿਯੋਗੀ ਸਟਾਫ਼ ਨੂੰ ਸਖ਼ਤ ਇਕਾਂਤਵਾਸ 'ਚ ਰਹਿਣਾ ਹੋਵੇਗਾ ਪਰ ਉਨ੍ਹਾਂ ਨੂੰ ਅਭਿਆਸ ਦੀ ਇਜਾਜ਼ਤ ਦਿੱਤੀ ਗਈ ਹੈ। ਉਹ ਰਿਜ਼ੋਰਟ ਦੀਆਂ ਸਹੂਲਤਾਂ ਦਾ ਪੂਰਾ ਇਸਤੇਮਾਲ ਕਰ ਸਕਦੇ ਹਨ। ਆਸਟਰੇਲੀਆਈ ਕ੍ਰਿਕਟਰ ਟੀ-20 ਵਿਸ਼ਵ ਕੱਪ ਤੋਂ ਪਰਤਨ ਦੇ ਬਾਅਦ ਇਸੇ ਰਿਜ਼ੋਰਟ 'ਚ ਇਕਾਂਤਵਾਸ 'ਚ ਰਹਿਣਗੇ।
ਜਾਨੀ ਬੇਅਰਸਟੋ ਤੇ ਜੋਸ ਬਟਲਰ ਸਮੇਤ ਇੰਗਲੈਂਡ ਦੀ ਟੀ-20 ਟੀਮ ਦੇ ਮੈਂਬਰ ਵੀ ਟੂਰਨਾਮੈਂਟ ਦੇ ਖ਼ਤਮ ਹੋਣ ਦੇ ਬਾਅਦ ਪਹੁੰਚਣਗੇ। ਸ਼ਨੀਵਾਰ ਨੂੰ ਇੱਥੇ ਪਹੁੰਚ ਵਾਲੇ ਇੰਗਲੈਂਡ ਦੇ ਕ੍ਰਿਕਟਰਾਂ 'ਚ ਕਪਤਾਨ ਜੋ ਰੂਟ, ਹਰਫਨਮੌਲਾ ਬੇਨ ਸਟੋਕਸ, ਬੱਲੇਬਾਜ਼ ਰੋਰੀ ਬਰਨਸ ਤੇ ਸਪਿਨ ਗੇਂਦਬਾਜ਼ ਜੈਕ ਲੀਚ ਤੇ ਡੋਮ ਬੇਸ ਸ਼ਾਮਲ ਹਨ। ਪਹਿਲਾ ਟੈਸਟ 8 ਦਸੰਬਰ ਤੋਂ ਬ੍ਰਿਸਬੇਨ 'ਚ ਸ਼ੁਰੂ ਹੋਵੇਗਾ।
ਮਨੂ ਭਾਕਰ ਤੇ ਫੋਰੋਗੀ ਨੇ ਪ੍ਰੈਸੀਡੈਂਟਸ ਕੱਪ ਏਅਰ ਪਿਸਟਲ ਮਿਕਸ ਟੀਮ ਮੁਕਾਬਲੇ 'ਚ ਜਿੱਤਿਆ ਸੋਨ ਤਮਗ਼ਾ
NEXT STORY