ਲੀਡਸ— ਫੁੱਟਬਾਲ 'ਚ ਭਾਵੇਂ ਹੀ ਘਰੇਲੂ ਟੀਮ ਕੱਪ ਨਾ ਲੈ ਸਕੀ ਹੋਵੇ ਪਰ ਫੀਫਾ ਵਿਸ਼ਵ ਕੱਪ ਗੋਲਡਨ ਬੂਟ ਜੇਤੂ ਹੈਰੀ ਕੇਨ ਨੇ ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ, ਜਿਹੜਾ ਕ੍ਰਿਕਟ ਵਿਸ਼ਵ ਕੱਪ ਵਿਚ ਮੇਜ਼ਬਾਨ ਟੀਮ ਦੇ ਪਹਿਲੇ ਖਿਤਾਬ ਦੀ ਉਮੀਦ ਵਿਚ ਇੰਗਲੈਂਡ ਸਾਹਮਣੇ ਸਭ ਤੋਂ ਵੱਡਾ ਅੜਿੱਕਾ ਬਣ ਸਕਦਾ ਹੈ। ਫੁੱਟਬਾਲ ਵਿਸ਼ਵ ਕੱਪ ਵਿਚ ਪਿਛਲੀਆਂ ਗਰਮੀਆਂ ਵਿਚ ਕੇਨ 6 ਗੋਲਾਂ ਨਾਲ ਚੋਟੀ ਦਾ ਸਕੋਰਰ ਰਿਹਾ ਸੀ, ਜਿਸ ਨਾਲ ਉਸ ਨੇ ਗੋਲਡਨ ਬੂਟ ਜਿੱਤਿਆ ਸੀ ਅਤੇ ਟੀਮ ਸੈਮੀਫਾਈਨਲ ਵਿਚ ਪਹੁੰਚ ਕੇ ਚੌਥੇ ਸਥਾਨ 'ਤੇ ਰਹੀ।
ਮੌਜੂਦਾ ਕ੍ਰਿਕਟ ਵਿਸ਼ਵ ਕੱਪ ਵਿਚ ਦੋਵੇਂ ਸਿਤਾਰੇ ਇਕ-ਦੂਜੇ ਨੂੰ ਮਿਲੇ ਅਤੇ ਕੇਨ ਨੇ ਕੋਹਲੀ ਵਿਰੁੱਧ ਬੱਲੇਬਾਜ਼ੀ ਕੀਤੀ ਅਤੇ ਫਿਰ ਭਾਰਤੀ ਕਪਤਾਨ ਨੂੰ ਗੇਂਦਬਾਜ਼ੀ ਵੀ ਕੀਤੀ।
ਮੈਗਨਸ ਕਾਰਲਸਨ ਨੇ ਡਿੰਗ ਲੀਰੇਨ ਨੂੰ ਹਰਾਇਆ
NEXT STORY