ਲੰਡਨ- ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ ਨੇ ਕਿਹਾ ਕਿ ਉਸ ਦੀ ਟੀਮ ਕੋਲ 30 ਮਈ ਤੋਂ ਸ਼ੁਰੂ ਹੋ ਰਹੇ ਵਿਸ਼ਵ ਕੱਪ ਦੇ ਖਿਤਾਬ ਨੂੰ ਜਿੱਤਣ ਦਾ ਸੁਨਹਿਰੀ ਮੌਕਾ ਹੈ। ਦੇਸ਼ ਲਈ 121 ਵਨ ਡੇ ਮੈਚ ਖੇਡਣ ਵਾਲੇ ਇਸ ਗੇਂਦਬਾਜ਼ ਦਾ ਮੰਨਣਾ ਹੈ ਕਿ ਜੇਸਨ ਰਾਏ, ਜਾਨੀ ਬੇਅਰਸਟੋ, ਜੋ ਰੂਟ, ਇਯੋਨ ਮੋਰਗਨ, ਬੇਨ ਸਟੋਕਸ, ਜੋਸ ਬਟਲਰ ਤੇ ਮੋਇਨ ਅਲੀ ਵਰਗੇ ਖਿਡਾਰੀਆਂ ਕਾਰਨ ਸੀਮਤ ਓਵਰਾਂ ਦੇ ਸਵਰੂਪ ਵਿਚ ਇਹ ਹੁਣ ਤਕ ਦੀ ਇੰਗਲੈਂਡ ਦੀ ਸਭ ਤੋਂ ਮਜ਼ਬੂਤ ਟੀਮ ਹੈ।

ਉਸ ਨੇ ਇਥੇ ਕਿਹਾ, ''ਪੁਰਸ਼ ਟੀਮ ਲਈ 50 ਓਵਰਾਂ ਦੇ ਵਿਸ਼ਵ ਕੱਪ ਵਿਚ ਜਿੱਤ ਦਰਜ ਕਰਨ ਦਾ ਇਹ ਸਰਵਸ੍ਰੇਸ਼ਠ ਮੌਕਾ ਹੋਵੇਗਾ।'' ਉਨ੍ਹਾਂ ਨੇ ਕਿਹਾ ਕਿ ਇਸ ਟੀਮ 'ਚ ਜਿਸ ਪੱਧਰ ਦੇ ਖਿਡਾਰੀ ਹਨ ਵੈਸੇ ਮੈਂ ਅੱਜ ਤਕ ਇੰਗਲੈਂਡ ਦੀ ਟੀਮ 'ਚ ਨਹੀਂ ਦੇਖੇ। ਖਾਸ ਕਰਕੇ ਬੱਲੇਬਾਜ਼ੀ 'ਚ ਚੋਟੀ ਦੇ 7 ਬੱਲੇਬਾਜ਼। ਇੰਗਲੈਂਡ ਦੀ ਟੀਮ ਹੁਣ ਤਕ ਵਨ ਡੇ ਵਿਸ਼ਵ ਕੱਪ ਦੇ ਖਿਤਾਬ ਦਨੂੰ ਜਿੱਤਣ 'ਚ ਅਸਫਲ ਰਹੀ ਹੈ। ਆਈ. ਸੀ. ਸੀ. ਟਰਾਫੀ ਦੇ ਨਾਂ 'ਤੇ ਟੀਮ ਦੇ ਕੋਲ ਸਿਰਫ ਟੀ-20 ਵਿਸ਼ਵ ਕੱਪ (2010) ਦਾ ਖਿਤਾਬ ਹੈ।

ਗੰਭੀਰ ਦੀ ਹਮਾਇਤ 'ਚ ਉੱਤਰੇ ਕ੍ਰਿਕਟਰ ਭੱਜੀ ਤੇ ਲਕਸ਼ਮਣ
NEXT STORY