ਸ਼ੇਫੀਲਡ- ਇੰਗਲੈਂਡ ਦੀ ਮਹਿਲਾ ਫੁੱਟਬਾਲ ਟੀਮ ਨੇ ਸਵੀਡਨ ਨੂੰ 4-0 ਨਾਲ ਕਰਾਰੀ ਹਾਰ ਦੇ ਕੇ ਯੂਰਪੀ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਦੇ ਫਾਈਨਲ 'ਚ ਜਗ੍ਹਾ ਬਣਾਈ ਜਿੱਥੇ ਉਸ ਦਾ ਸਾਹਮਣਾ ਜਰਮਨੀ ਜਾਂ ਫਰਾਂਸ ਨਾਲ ਹੋਵੇਗਾ। ਇੰਗਲੈਂਡ ਦੀ ਪੁਰਸ਼ ਟੀਮ ਪਿਛਲੇ ਸਾਲ ਯੂਰੋ 2020 ਦੇ ਫਾਈਨਲ 'ਚ ਪੁੱਜੀ ਸੀ ਪਰ ਵੇਮਬਲੇ 'ਚ ਖੇਡੇ ਗਏ ਫਾਈਨਲ 'ਚ ਪੈਨਲਟੀ ਸ਼ੂਟਆਊਟ 'ਚ ਇਟਲੀ ਤੋਂ ਹਾਰ ਗਈ ਸੀ।
ਵਿਸ਼ਵ 'ਚ ਦੂਜੇ ਨੰਬਰ ਦੀ ਟੀਮ ਸਵੀਡਨ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਨਹੀਂ ਕਰ ਸਕੀ ਜਦਕਿ ਇੰਗਲੈਂਡ ਨੇ ਮੈਚ 'ਚ ਆਪਣਾ ਦਬਦਬਾ ਬਣਾਈ ਰਖਿਆ। ਇੰਗਲੈਂਡ ਨੇ ਆਪਣੀ ਤਿੰਨ ਗੋਲ ਦੂਜੇ ਹਾਫ਼ 'ਚ ਕੀਤੇ। ਇੰਗਲੈਂਡ ਵਲੋਂ ਬੇਥ ਮੀਡ (34ਵੇਂ), ਲੂਸੀ ਬ੍ਰਾਂਜ (48ਵੇਂ), ਐਲਿਸਾ ਰੂਸੋ (68ਵੇਂ) ਤੇ ਫ੍ਰੈਨ ਕਿਰਬੀ (76ਵੇਂ ਮਿੰਟ) ਨੇ ਗੋਲ ਕੀਤੇ।
ਰਾਸ਼ਟਰਮੰਡਲ ਖੇਡਾਂ 'ਚ ਯਾਦਗਾਰ ਪ੍ਰਦਰਸ਼ਨ ਲਈ ਸਟਾਰ ਹਾਕੀ ਖਿਡਾਰੀ ਸ਼੍ਰੀਜੇਸ਼ ਤਿਆਰ
NEXT STORY