ਕ੍ਰਾਈਸਟਚਰਚ—ਮਾਰਕ ਸਟੋਨਮੈਨ (60) ਅਤੇ ਜੇਮਸ ਵਿੰਸ (76) ਦੇ ਸ਼ਾਨਦਾਰ ਅਰਧ-ਸੈਂਕੜਿਆਂ ਨਾਲ ਇੰਗਲੈਂਡ ਨੇ ਨਿਊਜ਼ੀਲੈਂਡ ਖਿਲਾਫ ਦੂਸਰੇ ਟੈਸਟ ਦੇ ਤੀਸਰੇ ਦਿਨ ਐਤਵਾਰ ਆਪਣੀ ਦੂਸਰੀ ਪਾਰੀ 'ਚ 3 ਵਿਕਟਾਂ 'ਤੇ 202 ਦੌੜਾਂ ਬਣਾ ਕੇ ਆਪਣੀ ਬੜ੍ਹਤ ਨੂੰ 231 ਦੌੜਾਂ 'ਤੇ ਪਹੁੰਚਾ ਕੇ ਮੈਚ 'ਤੇ ਸ਼ਿਕੰਜਾ ਕੱਸ ਦਿੱਤਾ।
ਨਿਊਜ਼ੀਲੈਂਡ ਨੇ 6 ਵਿਕਟਾਂ 'ਤੇ 192 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਉਸ ਦੀ ਪਹਿਲੀ ਪਾਰੀ 278 ਦੌੜਾਂ 'ਤੇ ਸਮਾਪਤ ਹੋ ਗਈ। ਬੀਜੇ ਵਾਟਲਿੰਗ ਨੇ 77 ਦੌੜਾਂ ਤੋਂ ਅੱਗੇ ਖੇਡਦੇ ਹੋਏ 220 ਗੇਂਦਾਂ 'ਚ 11 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 85 ਦੌੜਾਂ ਬਣਾਈਆਂ ਅਤੇ 48 ਗੇਂਦਾਂ 'ਚ 8 ਚੌਕਿਆਂ ਅਤੇ 1 ਛੱਕੇ ਦੇ ਸਹਾਰੇ 50 ਦੌੜਾਂ ਬਣਾਈਆਂ।
ਇੰਗਲੈਂਡ ਨੂੰ ਪਹਿਲੀ ਪਾਰੀ 'ਚ 29 ਦੌੜਾਂ ਦੀ ਬੜ੍ਹਤ ਹਾਸਲ ਹੋਈ। ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ ਨੇ 22.3 ਓਵਰਾਂ 'ਚ 54 ਦੌੜਾਂ ਦੇ ਕੇ 6 ਵਿਕਟਾਂ ਹਾਸਲ ਕੀਤੀਆਂ ਅਤੇ ਆਪਣੇ ਕਰੀਅਰ 'ਚ 16ਵੀਂ ਵਾਰ ਪਾਰੀ 'ਚ 5 ਵਿਕਟਾਂ ਲਈਆਂ। ਉਸ ਦੇ ਜੋੜੀਦਾਰ ਜੇਮਸ ਐਂਡਰਸਨ ਨੇ 24 ਓਵਰਾਂ 'ਚ 76 ਦੌੜਾਂ 'ਤੇ 4 ਵਿਕਟਾਂ ਲਈਆਂ। ਇੰਗਲੈਂਡ ਦੀ ਦੂਸਰੀ ਪਾਰੀ 'ਚ ਸਟੋਨਮੈਨ ਨੇ 139 ਗੇਂਦਾਂ ਵਿਚ 6 ਚੌਕਿਆਂ ਦੀ ਮਦਦ ਨਾਲ 60 ਅਤੇ ਵਿੰਸ ਨੇ 128 ਗੇਂਦਾਂ 'ਚ 10 ਚੌਕਿਆਂ ਦੇ ਸਹਾਰੇ 76 ਦੌੜਾਂ ਬਣਾਈਆਂ।
ਦੋਵੇਂ ਚਾਹ ਤੋਂ ਬਾਅਦ ਦੇ ਸੈਸ਼ਨ 'ਚ ਆਊਟ ਹੋਏ ਅਤੇ ਆਪਣੇ-ਆਪਣੇ ਪਹਿਲੇ ਸੈਂਕੜੇ ਬਣਾਉਣ ਦਾ ਮੌਕਾ ਖੁੰਝ ਗਏ।
ਐਲਿਸਟੀਅਰ ਕੁਕ 14 ਦੌੜਾਂ ਬਣਾ ਕੇ ਆਊਟ ਹੋਇਆ। ਸਟੰਪਸ ਦੇ ਸਮੇਂ ਕਪਤਾਨ ਜੋ ਰੂਟ 30 ਅਤੇ ਡੇਵਿਡ ਮਲਾਨ 19 ਦੌੜਾਂ ਬਣਾ ਕੇ ਕ੍ਰੀਜ਼ 'ਤੇ ਸੀ। ਇੰਗਲੈਂਡ ਨੂੰ 2 ਟੈਸਟਾਂ ਦੀ ਸੀਰੀਜ਼ ਬਰਾਬਰ ਕਰਨ ਲਈ ਇਹ ਮੈਚ ਜਿੱਤਣ ਦੀ ਜ਼ਰੂਰਤ ਹੈ।
ਦਿਵਿਜ ਸ਼ਰਣ ਨੇ ਡੇਵਿਸ ਕੱਪ ਟੀਮ ਨਾਲ ਨਾ ਜਾਣ ਦਾ ਲਿਆ ਫੈਸਲਾ
NEXT STORY