ਨਵੀਂ ਦਿੱਲੀ— ਮੇਜਬਾਨ ਇੰਗਲੈਂਡ ਅੰਡਰ-19 ਨੇ ਸ਼ੁੱਕਰਵਾਰ ਨੂੰ ਭਾਰਤ ਅੰਡਰ-19 ਨੂੰ ਇੱਥੇ ਤਿੰਨ ਦੇਸ਼ਾਂ ਦੇ 50 ਓਵਰ ਦੇ ਕ੍ਰਿਕਟ ਟੂਰਨਾਮੈਂਟ ਮੁਕਾਬਲੇ 'ਚ ਪੰਜ ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਅੰਡਰ-19 ਵਲੋਂ ਸਕਸੇਨਾ ਨੇ 51 ਦੌੜਾਂ ਬਣਾਈਆਂ ਜਦਕਿ ਸਲਾਮੀ ਬੱਲੇਬਾਜ਼ ਤਿਲਕ ਵਰਮਾ ਨੇ 47 ਦੌੜਾਂ ਦਾ ਯੋਗਦਾਨ ਦਿੱਤਾ ਜਿਸਦੀ ਬਦੌਲਤ ਭਾਰਤ ਦੀ ਟੀਮ 6 ਵਿਕਟਾਂ 'ਤੇ 256 ਦੌੜਾਂ ਬਣਾ ਸਕੀ। ਜਵਾਬ 'ਚ ਇੰਗਲੈਂਡ ਅੰਡਰ-19 ਦੇ ਬੱਲੇਬਾਜ਼ ਜੈਕ ਹੇਨੇਸ ਦੀ 104 ਗੇਂਦਾਂ 'ਚ 89 ਦੌੜਾਂ ਜਦਕਿ ਸਲਾਮੀ ਬੱਲੇਬਾਜ਼ੀ ਬੇਨ ਚਾਰਲਸਵਰਥ ਦੀ 52 ਦੌੜਾਂ ਦੀ ਪਾਰੀਆਂ ਦੀ ਬਦੌਲਤ ਮੇਜਬਾਨ ਟੀਮ ਨੇ 48.4 ਓਵਰਾਂ 'ਚ ਮੈਚ ਜਿੱਤ ਲਿਆ। ਭਾਰਤ ਦੇ ਸਪਿਨਰ ਸ਼ੁਭਾਂਗ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ। ਭਾਰਤ ਅੰਡਰ-19 ਦਾ ਅਗਲਾ ਮੈਚ ਸ਼ਨੀਵਾਰ ਨੂੰ ਇੱਥੇ ਬੰਗਲਾਦੇਸ਼ ਅੰਡਰ-19 ਨਾਲ ਹੋਵੇਗਾ।
ਗੁਜਰਾਤ ਨੇ UP ਯੋਧਾ ਨੂੰ 44-19 ਨਾਲ ਹਰਾਇਆ
NEXT STORY