ਲੰਡਨ- ਡੇਵੋਨ ਕਾਨਵੇ (ਅਜੇਤੂ 136) ਨੇ ਆਪਣੇ ਡੈਬਿਊ ਟੈਸਟ ਮੈਚ ’ਚ ਸ਼ਾਨਦਾਰ ਸੈਂਕੜਾ ਬਣਾ ਕੇ ਨਿਊਜ਼ੀਲੈਂਡ ਨੂੰ ਇੰਗਲੈਂਡ ਵਿਰੁੱਧ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਪਹਿਲੇ ਦਿਨ ਬੁੱਧਵਾਰ ਨੂੰ 3 ਵਿਕਟਾਂ ’ਤੇ 246 ਦੌੜਾਂ ਦੀ ਮਜ਼ਬੂਤ ਸਥਿਤੀ ’ਚ ਪਹੁੰਚਾ ਦਿੱਤਾ। ਕਾਨਵੇ ਡੈਬਿਊ ਟੈਸਟ ’ਚ ਸੈਂਕੜਾ ਬਣਾਉਣ ਦੀ ਉਪਲੱਬਧੀ ਹਾਸਲ ਕਰਨ ਵਾਲਾ ਨਿਊਜ਼ੀਲੈਂਡ ਦਾ 12ਵਾਂ ਬੱਲੇਬਾਜ਼ ਬਣਿਆ। ਉਸ ਨੇ 240 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਅਜੇਤੂ 136 ਦੌੜਾਂ ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ’ਚ 16 ਚੌਕੇ ਲਗਾਏ ਹਨ।
ਇਹ ਖ਼ਬਰ ਪੜ੍ਹੋ- ਜੋਕੋਵਿਚ ਆਸਾਨ ਜਿੱਤ ਨਾਲ ਦੂਜੇ ਦੌਰ ’ਚ
ਕਾਨਵੇ ਨੇ ਹੈਨਰੀ ਨਿਕੋਲਸ ਦੇ ਨਾਲ ਚੌਥੀ ਵਿਕਟ ਦੀ ਅਜੇਤੂ ਸਾਂਝੇਦਾਰੀ 289 ਗੇਂਦਾਂ ’ਚ 132 ਦੌੜਾਂ ਜੋੜ ਕੇ ਟੀਮ ਨੂੰ 3 ਵਿਕਟਾਂ ’ਤੇ 114 ਦੌੜਾਂ ਦੀ ਨਾਜ਼ੁਕ ਸਥਿਤੀ ’ਚੋਂ ਉਭਾਰਿਆ ਹੈ। ਸਲਾਮੀ ਬੱਲੇਬਾਜ਼ ਕਾਨਵੇ ਨੇ ਟਾਮ ਲਾਥਮ ਦੇ ਨਾਲ 58 ਦੌੜਾਂ ਦੀ ਮਜ਼ਬੂਤ ਸ਼ੁਰੂਆਤ ਕੀਤੀ ਪਰ ਫਿਰ ਲਾਥਮ ਨੂੰ ਇਸੇ ਸਕੋਰ ’ਤੇ, ਕਪਤਾਨ ਕੇਨ ਵਿਲੀਅਮਸਨ ਨੂੰ 86 ਦੇ ਸਕੋਰ ’ਤੇ ਅਤੇ ਰਾਸ ਟੇਲਰ ਨੂੰ 114 ਦੇ ਸਕੋਰ ’ਤੇ ਗੁਆਇਆ। ਲਾਥਮ ਨੇ 57 ਗੇਂਦਾਂ ’ਚ 23 ਦੌੜਾਂ ਅਤੇ ਟੇਲਰ ਨੇ 38 ਗੇਂਦਾਂ ’ਚ 14 ਦੌੜਾਂ ਬਣਾਈਆਂ ਜਦਕਿ ਨਿਕੋਲਸ ਨੇ 149 ਗੇਂਦਾਂ ’ਚ 3 ਚੌਕਿਆਂ ਦੀ ਮਦਦ ਨਾਲ 46 ਦੌੜਾਂ ਬਣਾ ਕੇ ਕਾਨਵੇ ਦਾ ਵਧੀਆ ਸਾਥ ਦਿੱਤਾ। ਇੰਗਲੈਂਡ ਵੱਲੋਂ ਔਲੀ ਰਾਬਿਨਸਨ ਨੇ 50 ਦੌੜਾਂ ’ਤੇ 2 ਵਿਕਟਾਂ ਅਤੇ ਜੇਮਸ ਐਂਡਰਸਨ ਨੇ 55 ਦੌੜਾਂ ’ਤੇ ਇਕ ਵਿਕਟ ਹਾਸਲ ਕੀਤੀ।
ਇਹ ਖ਼ਬਰ ਪੜ੍ਹੋ- ਪੋਲੈਂਡ ਨੇ ਰੂਸ ਨੂੰ 1-1 ਨਾਲ ਬਰਾਬਰੀ ’ਤੇ ਰੋਕਿਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ENG vs NZ : ਡੇਵੋਨ ਕਾਨਵੇ ਨੇ ਲਾਰਡਸ ਦੇ ਮੈਦਾਨ 'ਤੇ ਬਣਾਇਆ ਇਹ ਰਿਕਾਰਡ
NEXT STORY