ਬੈਕਾਕ— ਚੀਨ ਦੀ ਮਹਿਲਾ ਕ੍ਰਿਕਟ ਟੀਮ ਐਤਵਾਰ ਨੂੰ ਇੱਥੇ ਖੇਡੇ ਗਏ ਇਕ ਮੈਚ 'ਚ ਸਿਰਫ 14 ਦੌੜਾਂ 'ਤੇ ਹੀ ਢੇਰ ਹੋ ਗਈ, ਜੋ ਕਿ ਪੁਰਸ਼ ਅਤੇ ਮਹਿਲਾ ਦੋਵਾਂ 'ਚ ਟੀ-20 ਕੌਮਾਂਤਰੀ ਕ੍ਰਿਕਟ 'ਚ ਨਿਊਨਤਮ ਸਕੋਰ ਹੈ। ਥਾਈਲੈਂਡ ਟੀ-20 ਸਮੈਸ਼ ਦੇ ਇਸ ਮੈਚ 'ਚ ਸੰਯੁਕਤ ਅਰਬ ਅਮੀਰਾਤ ਦੀਆਂ ਤਿੰਨ ਵਿਕਟਾਂ 'ਤੇ 2-3 ਦੌੜਾਂ ਦੇ ਵਿਸ਼ਾਲ ਸਕੋਰ ਦੇ ਜਵਾਬ 'ਚ ਚੀਨ ਦੀ ਪੂਰੀ ਟੀਮ ਇਕ ਘੰਟੇ ਤੋਂ ਘੱਟ ਸਮੇਂ 'ਚ ਦਸ ਓਵਰਾਂ 'ਚ ਨਿਊਨਤਮ ਸਕੋਰ 'ਤੇ ਆਊਟ ਹੋ ਗਈ।
ਚੀਨ ਵਲੋਂ ਹਾਰ ਲਿਲੀ ਨੇ ਸਭ ਤੋਂ ਵੱਧ 4 ਦੌੜਾਂ ਬਣਾਇਆ। ਮਹਿਲਾ ਟੀ-20 ਕੌਮਾਂਤਰੀ 'ਚ ਇਸ ਤੋਂ ਪਹਿਲਾਂ ਨਿਊਨਤਮ ਸਕੋਰ ਦਾ ਰਿਕਾਰਡ ਮੈਕਸੀਕੋ ਦੇ ਨਾਂ 'ਤੇ ਸੀ ਜਿਸ ਨੇ ਪਿਛਲੇ ਸਾਲ ਬ੍ਰਾਜ਼ੀਲ ਖਿਲਾਫ 18 ਦੌੜਾਂ ਬਣਾਈਆਂ ਸਨ। ਯੂ.ਏ.ਈ. ਨੇ 189 ਦੌੜਾਂ ਨਾਲ ਜਿੱਤ ਦਰਜ਼ ਕੀਤੀ ਜੋ ਕਿ ਮਹਿਲਾ ਟੀ-20 ਕੌਮਾਂਤਰੀ 'ਚ ਨਵਾਂ ਰਿਕਾਰਡ ਹੈ। ਇਸ ਤੋਂ ਪਹਿਲਾਂ 2018 'ਚ ਨਾਮੀਬਿਆ ਨੇ ਲੀਸੇਥੋ ਨੂੰ 179 ਦੌੜਾਂ ਨਾਲ ਹਰਾਇਆ ਸੀ। ਥਾਈਲੈਂਡ ਟੀ-20 ਰਮੈਸ਼ 'ਚ ਮਲੇਸ਼ੀਆ, ਇੰਡੋਨੇਸ਼ੀਆ ਅਤੇ ਮਿਆਮਾ ਦੀਆਂ ਟੀਮਾਂ 'ਚ ਹਿੱਸਾ ਲੈ ਰਹੀਆਂ ਹਨ।
ਭਾਰਤ ਖਿਲਾਫ ਵਨਡੇ ਸੀਰੀਜ਼ ਜਿੱਤਣਾ ਕਾਫੀ ਵੱਡੀ ਗੱਲ ਹੋਵੇਗੀ :ਕੈਰੀ
NEXT STORY